ਮੁਹੱਬਤ
ਮੁਹੱਬਤ ਕਰਨੀ ਨਹੀਂ ਮੁਹੱਬਤ ਹੋ ਜਾਂਦੀ ਆ ।
ਫਿਰ ਦੁਬਾਰਾ ਤੈਨੂੰ ਮਿਲਣ ਦੀ ਰੀਜ ਸ਼ੋ ਜਾਂਦੀ ਆ ।
ਖੜਦੀ ਆ, ਉੱਠਦੀ ਆਂ, ਵਹਿੰਦੀ ਆਂ,
ਤੇਰੇ ਵੱਲ ਨੂੰ ਭੱਜੀ ਜਾਂਦੀ ਆ।
ਫਿਰ ਦੁਬਾਰਾ ਤੈਨੂੰ ਮਿਲਣ ਦੀ ਰੀਜ ਸ਼ੋ ਜਾਂਦੀ ਆ।
ਇਸ ਵਾਰੀ ਮੈਨੂੰ ਮਿਲਣ ਲਈ ਜਰੂਰ ਆਈ ,ਮਹਫੁਸ ਹੋ ਕੇ ਆਈ ,ਮੇਰੇ ਲਈ ਆਈ, ਤੇ ਮੇਰੇ ਤੱਕ ਹੀ ਆਈ,
ਤੇ ਮੈਨੂੰ ਆਪਣੇ ਨਾਲ ਹੀ ਲੇ ਕੇ ਜਾਈ।
ਤਾਂ ਕਿ ਮੈਂ ਤੇਰੇ ਖਿਆਲਾਂ ਵਿੱਚ ਨਾ ਖੋਈ ਰਵਾਂ ।
ਤੇਰੇ ਸੁਪਨਿਆਂ 'ਚ ਨਾ ਸੋਈ ਰਵਾਂ ।
ਤੇਰੀ ਇੱਕ ਝਲਕ ਦੇਖਣ ਨੂੰ ਨਾ ਮੋਈ ਰਵਾਂ ।
ਇਸ ਕਦਰ ਤੂੰ ਮੈਨੂੰ ਆਪਣੀ ਬਣਾ ਲਵੀ ,
ਸਾਰੀ ਦੁਨੀਆ ਤੋਂ ਇੱਕ ਪਾਸੇ ਹੋਈ ਰਵਾਂ ।
ਸਿਰਫ ਇਕ ਤੇਰੀ ਮੁਹੱਬਤ ਵਿਚ ਖੋਈ ਰਵਾਂ।
ਬਸ ਤੇਰੀ ਹੀ ਹੋਈ ਰਵਾਂ।
Your Heer .
Comments
Post a Comment