ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?
ਤੁਸੀ ਰੱਬ ਕੋਲੋਂ ਕੀ ਮੰਗਦੇ ਹੋ ਅਤੇ ਰੱਬ ਤੁਹਾਨੂੰ ਕੀ ਦਿੰਦਾ ਹੈ।
* ਜੇ ਤੁਸੀ ਰੱਬ ਕੋਲੋ ਸ਼ਕਤੀ ਮੰਗਦੇ ਹੀ ਤਾਂ ਉਹ ਤੁਹਾਨੂੰ ਮੁਸ਼ਕਿਲ ਵਿਚ ਪਾ ਦਿੰਦਾ ਹੈ ਤਾਂ ਜੋਂ ਤੁਹਾਨੂੰ ਹਿੰਮਤ ਵਧੇ ਅਤੇ ਤੁਸੀ ਮਜ਼ਬੂਤ ਬਣੋ।
* ਜੇ ਤੁਸੀਂ ਰੱਬ ਕੋਲੋਂ ਦਿਮਾਗ ਮੰਗਦੇ ਹੋ ਤਾਂ ਉਹ ਤੁਹਾਨੂੰ ਉਲਝਣ ਵਿਚ ਪਾ ਦਿੰਦਾ ਹੈ ਤਾਂ ਜੋਂ ਤੁਸੀ ਉਸ ਨੂੰ ਸੁਲਝਾ ਸਕੋ ਅਤੇ ਸਿਆਣੇ ਹੋਣ ਦਾ ਸਬੂਤ ਦੇ ਸਕੋ।
* ਜੇ ਤੁਸੀ ਰੱਬ ਕੋਲੋ ਖੁਸ਼ਹਾਲੀ ਹੋ ਤਾਂ ਉਹ ਤੁਹਾਨੂੰ ਸਮਝ ਦਿੰਦਾ ਹੈ ਤਾਂ ਜੋਂ ਤੁਸੀ ਮਿਹਨਤ ਕਰੋ, ਯੋਗਤਾ ਵਧਾਓ ਅਤੇ ਤੁਹਾਨੂੰ ਖੁਸ਼ਹਾਲੀ ਮਿਲ ਸਕੇ।
* ਜੇ ਤੁਸੀ ਰੱਬ ਕੋਲੋ ਪਿਆਰ ਮੰਗਦੇ ਹੋ ਤਾਂ ਉਹ ਤੁਹਾਨੂੰ ਦੁਖੀ ਲੋਕਾਂ ਵਿਚਕਾਰ ਖੜ੍ਹਾ ਕਰ ਦਿੰਦਾ ਹੈ ਤਾਂ ਜੋਂ ਤੁਹਾਡੇ ਹੱਥ ਮਦਦ ਲਈ ਅੱਗੇ ਵਧਣ , ਤੁਸੀ ਉਦਾਰ ਬਣੋ ਅਤੇ ਪਿਆਰ ਕਰਨਾ ਸਿੱਖੋ।
* ਰੱਬ ਤੁਹਾਨੂੰ ਉਹ ਨਹੀਂ ਦਿੰਦਾ ਜੋਂ ਤੁਸੀ ਮੰਗਦੇ ਹੋ, ਉਹ ਦਿੰਦਾ ਹੈ ਜੋਂ ਤੁਹਾਨੂੰ ਚਾਹੀਦਾ ਹੈ । ਇਸ ਲਈ ਰੱਬ ਦੀ ਰਜ਼ਾ ਵਿਚ ਖੁਸ਼ ਰਹੋ, ਉਹ ਕਦੇ ਵੀ ਸਾਡਾ ਮਾੜਾ ਨਹੀਂ ਕਰੇਗਾ , ਬੇਸ਼ਰਤੇ ਅਸੀਂ ਵੀ ਕਿਸੇ ਦਾ ਮਾੜਾ ਨਾ ਕਰੀਏ ।
Comments
Post a Comment