zindgi ਜ਼ਿੰਦਗੀ

ਜਿੰਦਗੀ ਇੱਕ ਬਹੁਤ ਹਸੀਨ ਸਫਰ ਹੈ ।
ਰੱਬ ਵੱਲੋਂ ਦਿੱਤਾ ਅਨਮੋਲ ਗਹਿਣਾ ਹੈ। ਜਿਸ ਵਿੱਚ ਸਾਨੂੰ ਕਈ ਵਾਰੀ ਕੁਝ ਵੀ ਨਹੀਂ ਅਤੇ ਕਈ ਵਾਰੀ ਸਭ ਕੁਝ ਮਿਲ ਜਾਂਦਾ ਹੈ। ਜਿਸ ਬਾਰੇ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੁਰਿਆਈਆ- ਚੰਗਿਆਈਆਂ, ਸੁਖ -ਦੁੱਖ , ਹਾਸੇ -ਰੋਣੇ , ਸਫਲਤਾ -ਅਸਫਲਤਾ , ਮਿੱਤਰ -ਦੁਸ਼ਮਣ , ਪਿਆਰ- ਨਫਰਤ , ਬਹੁਤ ਕੁਝ ਹੁੰਦਾ ਹੈ। ਅਸੀਂ ਸਫਲਤਾ ਵਿੱਚ ਖੁਸ਼ੀ ਲੱਭਦੇ ਹਾਂ । ਜ਼ਿੰਦਗੀ ਨੂੰ compitition ਬਣਾ ਕੇ ਚਲਦੇ ਹਾਂ , ਜਦ ਕਿ ਰੱਬ ਲਈ ਤਾਂ ਅਸੀਂ ਸਿਰਫ ਇਨਸਾਨ ਹਾਂ। ਰੱਬ ਸਾਨੂੰ ਹਰ ਇੱਕ ਤਰ੍ਹਾਂ ਦਾ ਮੌਕਾ ਦਿੰਦਾ ਹੈ ਜਿੰਦਗੀ ਵਿੱਚ। ਵਿਗਾੜਨਾ ਜਾਂ ਸੁਧਾਰਨਾ ਸਾਡੇ ਤੇ ਨਿਰਭਰ ਕਰਦਾ ਹੈ। ਚੰਗਾ ਜਾ ਮਾੜਾ ਹ ਅਸੀਂ ਆਪ ਤੈਅ ਕਰਨਾ ਹੁੰਦਾ ਹੈ। ਜੇਕਰ ਚੰਗਾ ਰਾਸਤਾ ਚੁਣਦੇ ਹਾਂ ਤਾਂ ਅਸੀਂ ਕੱਲੇ ਹੀ ਮੰਜਿਲ ਤੱਕ ਜਾਂਦੇ ਹਾਂ। 
ਪਰ ਇੱਕ ਵਾਰੀ ਮਾੜਾ ਰਾਸਤਾ ਵੀ ਚੁਣ ਕੇ ਦੇਖੋ। ਮੰਜ਼ਿਲ ਭਾਵੇਂ ਚੰਗੀ ਹੀ ਰੱਖੀਏ ਪਰ ਰਾਹ ਮਾੜਾ ਚੁਣ ਕੇ ਜੋ ਸਾਡੇ ਨਾਲ ਦੇ ਪਰਿੰਦੇ ਹੋਣਗੇ ਕੀ ਪਤਾ ਉਹ ਸਾਡੇ ਇਰਾਦਿਆਂ ਨਾਲ ਆਪਣੀ ਮੰਜ਼ਿਲ ਵੀ ਜਲਦੀ ਪਾ ਲੈਣ, ਆਪਣੇ ਆਪ ਨੂੰ ਮਾੜੇ ਰਸਤੇ ਤੱਕ ਉਦੋਂ ਤੱਕ ਹੀ ਸੀਮਤ ਰੱਖੋ , ਜਿੱਥੋਂ ਤੱਕ ਅਸੀਂ ਆਪਣਾ ਰਾਹ ਬਦਲ ਸਕਦੇ ਹੋਈਏ।
ਆਪਣੀ ਚੰਗੀ ਮੰਜ਼ਿਲ ਵੀ ਨਾ ਭੁੱਲੀਏ, ਸਾਡੇ ਦਿਲ ਵਿੱਚ ਇਮਾਨਦਾਰੀ ,ਵਫਾਦਾਰੀ ,ਪਿਆਰ ਮੁਹੱਬਤ ,ਰਿਸ਼ਤਿਆਂ ਦੀ ਅਹਿਮੀਅਤ, ਪਰਮਾਤਮਾ ਦਾ ਸਤਿਕਾਰ, ਨਾਮ ਸਭ ਕੁਝ ਸਾਡੇ ਵਿੱਚ ਜਿੰਦਾ ਹੋਣਾ ਚਾਹੀਦਾ ਹੈ।

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?