ਅੰਧਵਿਸ਼ਵਾਸ ਪੈਦਾ ਨਾ ਹੋਣ ਦਿਓ
ਇਕ ਵਾਰ ਇਕ ਮਹਾਤਮਾ ਆਪਣੇ ਕੁਝ ਚੇਲਿਆਂ ਨਾਲ ਜੰਗਲ ਵਿਚ ਆਸ਼ਰਮ ਬਣਾ ਕੇ ਰਹਿੰਦੇ ਸਨ। ਇਕ ਦਿਨ ਕਿਤਿਓ ਇਕ ਬਲੂੰਗੜਾ ਰਸਤਾ ਭਟਕ ਕੇ ਆਸ਼ਰਮ ਵਿੱਚ ਆ ਗਿਆ। ਮਹਾਤਮਾ ਨੇ ਉਸ ਭੁੱਖੇ - ਪਿਆਸੇ ਬਲੂੰਗੜੇ ਨੂੰ ਦੁੱਧ - ਰੋਟੀ ਖਆਈ। ਉਹ ਬਲੂੰਗੜਾ ਉਥੇ ਹੀ ਆਸ਼ਰਮ ਵਿੱਚ ਰਹਿ ਕੇ ਪਲਣ ਲੱਗਾ ਪਰ ਉਸ ਦੇ ਆਉਣ ਤੋਂ ਬਾਅਦ ਮਹਾਤਮਾ ਨੂੰ ਇਕ ਸਮੱਸਿਆ ਆ ਗਈ ਕਿ ਜਦੋਂ ਉਹ ਸ਼ਾਮ ਨੂੰ ਧਿਆਨ ਵਿਚ ਬੈਠਦੇ ਤਾਂ ਬਲੂੰਗੜਾ ਕਦੇ ਉਹਨ੍ਹਾਂ ਦੀ ਗੋਦ ਵਿੱਚ ਬੈਠ ਜਾਂਦਾ, ਕਦੇ ਮੋਢੇ ਤੇ ਜਾਂ ਸਿਰ 'ਤੇ ਚੜ੍ਹ ਜਾਂਦਾ ।
ਇਕ ਦਿਨ ਮਹਾਤਮਾਂ ਨੇ ਆਪਣੇ ਇਕ ਚੇਲੇ ਨੂੰ ਸੱਦ ਕੇ ਕਿਹਾ, " ਦੇਖ , ਮੈ ਜਦੋ ਸ਼ਾਮ ਨੂੰ ਧਿਆਨ ਲਗਾ ਕੇ ਬੈਠਾ, ਉਸ ਤੋਂ ਪਹਿਲਾਂ ਤੂੰ ਬਲੂੰਗੜੇ ਨੂੰ ਦਰੱਖਤ ਨਾਲ ਬੰਨ ਕੇ ਆਇਆ ਕਰ ।
ਹੁਣ ਤਾਂ ਇਹ ਨਿਯਮ ਬਣ ਗਿਆ, ਮਹਾਤਮਾ ਦੇ ਧਿਆਨ 'ਤੇ ਬੈਠਣ ਤੋਂ ਪਹਿਲਾਂ ਉਸ ਬਲੂੰਗੜੇ ਨੂੰ ਦਰੱਖਤ ਨਾਲ ਬੰਨਿਆ ਜਾਣ ਲੱਗਾ। ਇਕ ਦਿਨ ਮਹਾਤਮਾ ਦੀ ਮੌਤ ਹੋ ਗਈ ਤਾਂ ਉਨ੍ਹਾਂ ਦਾ ਇਕ ਕਾਬਿਲ ਚੇਲਾ ਉਨ੍ਹਾਂ ਦੀ ਗੱਦੀ 'ਤੇ ਬੈਠਾ । ਉਹ ਵੀ ਜਦੋਂ ਧਿਆਨ ਵਿੱਚ ਬੈਠਦਾ ਤਾਂ ਉਸ ਤੋਂ ਪਹਿਲਾਂ ਬਲੂੰਗੜੇ ਨੂੰ ਦਰੱਖਤ ਨਾਲ ਬੰਨ ਦਿੱਤਾ ਜਾਂਦਾ। ਫਿਰ ਇਕ ਦਿਨ ਤਾਂ ਕੰਮ ਹੀ ਵਿਗੜ ਗਿਆ । ਬਹੁਤ ਵੱਡੀ ਸਮੱਸਿਆ ਆ ਗਈ ਕਿ ਬਲੂੰਗੜਾ ਹੀ ਮਰ ਗਿਆ।
ਸਾਰੇ ਚੇਲਿਆ ਦੀ ਬੈਠਕ ਹੋਈ । ਸਾਰਿਆਂ ਨੇ ਵਿਚਾਰ - ਵਟਾਂਦਰਾ ਕੀਤਾ ਕਿ ਵੱਡੇ ਮਹਾਤਮਾ ਜੀ ਜਦੋਂ ਤੱਕ ਬਲੂੰਗੜਾ ਦਰਖਤ ਨਾਲ ਨਾ ਮੰਨਿਆ ਜਾਵੇ , ਉਸ ਵੇਲੇ ਤਕ ਧਿਆਨ 'ਚ ਨਹੀਂ ਬੈਠਦੇ ਸਨ । ਇਸ ਲਈ ਆਸੇ - ਪਾਸੇ ਦੇ ਪਿੰਡਾਂ ਤੋ ਕਿਤਿਓ ਵੀ ਇਕ ਬਲੂੰਗੜਾ ਲਿਆਂਦਾ ਜਾਵੇ। ਆਖਿਰ ਕਾਫ਼ੀ ਲੱਭਣ ਤੋਂ ਬਾਅਦ ਇਕ ਬਿੱਲੀ ਮਿਲੀ, ਜਿਸ ਨੂੰ ਦਰੱਖਤ ਨਾਲ ਬੰਨਣ ਤੋਂ ਬਾਅਦ ਮਹਾਤਮਾ ਧਿਆਨ 'ਚ ਬੈਠੇ ।
ਵਿਸ਼ਵਾਸ਼ ਮੰਨੋ, ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਬਿੱਲੀਆ ਮਰ ਚੁੱਕੀਆਂ ਹਨ ਅਤੇ ਕਿੰਨੇ ਹੀ ਮਹਾਤਮਾ ਦੀ ਮੌਤ ਹੋ ਚੁੱਕੀ ਹੈ ਪਰ ਅੱਜ ਵੀ ਜਦੋਂ ਤਕ ਦਰੱਖਤ ਨਾਲ ਬਿੱਲੀ ਨਾ ਬੰਨੀ ਜਾਵੇ , ਮਹਾਤਮਾ ਧਿਆਨ 'ਚ ਨਹੀਂ ਬੈਠਦੇ। ਕਦੇ ਉਨ੍ਹਾਂ ਨੂੰ ਪੁੱਛੋ ਤਾਂ ਕਹਿੰਦੇ ਹਨ ਕਿ ਇਹ ਤਾਂ ਰਵਾਇਤ ਹੈ।
ਇਹ ਤਾਂ ਹੋਈ ਉਨ੍ਹਾਂ ਮਹਾਤਮਾ ਜੀ ਤੇ ਉਨ੍ਹਾਂ ਚੇਲਿਆ ਦੀ ਗੱਲ ਪਰ ਕਿਤੇ ਨਾ ਕਿਤੇ ਅਸੀਂ ਸਾਰਿਆਂ ਨੇ ਇਕ ਨਹੀਂ, ਅਨੇਕਾਂ ਹੀ ਅਜਿਹੀਆ ਬਿੱਲੀਆ ਪਾਲੀਆ ਹੋਈਆ ਹਨ। ਕਦੇ ਧਿਆਨ ਦਿੱਤਾ ਹੈ ਇੰਨਾ ਬਿੱਲੀਆ ਵੱਲ ? ਸੈਂਕੜੇ ਸਾਲਾਂ ਤੋਂ ਅਸੀ ਸਾਰੇ ਅਜਿਹਾ ਹੀ ਕੁੱਝ ਅਣਜਾਣ ਤੇ ਕੁਝ ਅਣਜਾਣ ਤੇ ਕੁਝ ਸਵਾਰਥੀ ਅਨਸਰਾਂ ਵੱਲੋਂ ਬਣਾਈਆਂ ਗਈਆਂ ਰਵਾਇਤਾ ਦੇ ਜਾਲ ਵਿੱਚ ਜੜਕੇ ਪਏ ਹਾਂ ।
Comments
Post a Comment