ਮੌਕੇ ਦੀ ਪਛਾਣ
ਇਕ ਵਾਰ ਇਕ ਗਾਹਕ ਫੋਟੋਆਂ ਦੀ ਦੁਕਾਨ 'ਤੇ ਗਿਆ । ਉਸ ਨੇ ਉਥੇ ਅਨੋਖੀਆਂ ਫੋਟੋਆਂ ਦੇਖੀਆ। ਪਹਿਲੀ ਫੋਟੋ ਵਿੱਚ ਚਿਹਰਾ ਪੂਰੀ ਤਰ੍ਹਾਂ ਵਾਲ਼ਾ ਨਾਲ ਢਕਿਆ ਹੋਇਆ ਸੀ ਅਤੇ ਪੈਰਾਂ ਵਿੱਚ ਖੰਭ ਸਨ ।
ਦੁਕਾਨਦਾਰ ਬੋਲਿਆ , "ਮੌਕੇ ਦੀ ।"
ਗਾਹਕ ਪੁੱਛਣ ਲੱਗਾ,"ਇਸ ਦਾ ਚਿਹਰਾ ਵਾਲ਼ਾ ਨਾਲ ਢਕਿਆ ਕਿਉ ਹੈ?"
ਦੁਕਾਨਦਾਰ ਕਹਿਣ ਲੱਗਾ,"ਕਿਉਕਿ ਅਕਸਰ ਜਦੋਂ ਮੌਕਾ ਆਉਂਦਾ ਹੈ ਤਾਂ ਮਨੁੱਖ ਉਸ ਨੂੰ ਪਛਾਣਦਾ ਨਹੀਂ।"
ਗਾਹਕ ਨੇ ਪੁੱਛਿਆ,"ਅਤੇ ਇਸ ਦੇ ਪੈਰਾਂ ਵਿੱਚ ਖੰਭ ਕਿਉ ਹਨ?"
ਦੁਕਨਦਾਰ ਨੇ ਕਿਹਾ,"ਉਹ ਇਸ ਲਈ ਕਿ ਇਹ ਤੁਰੰਤ ਵਾਪਸ ਭੱਜ ਜਾਂਦਾ ਹੈ, ਜੈ ਇਸ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਤੁਰੰਤ ਉੱਡ ਜਾਂਦਾ ਹੈ।"
ਗਾਹਕ ਨੇ ਪੁੱਛਿਆ,"ਅਤੇ ਇਹ ਦੂਜੀ ਫੋਟੋ ਵਿੱਚ ਪਿੱਛਿਓ ਗੰਜਾ ਸਿਰ ਕਿਸ ਦਾ ਹੈ?"
ਦੁਕਨਦਾਰ ਬੋਲਿਆ,"ਇਹ ਵੀ ਇਕ ਮੌਕੇ ਦੀ ਹੈ। ਜੇ ਮੌਕੇ ਨੂੰ ਸਾਹਮਣਿਓਂ ਹੀ ਵਾਲਾ ਤੋਂ ਫੜ ਲਵੋਗੇ ਤਾਂ ਉਹ ਤੁਹਾਡਾ ਹੋਵੇਗਾ।
ਜੇ ਤੁਸੀ ਉਸ ਨੂੰ ਥੋੜ੍ਹੀ ਦੇਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪਿੱਛਿਓ ਗੰਜਾ ਸਿਰ ਹੱਥ ਵਿਚ ਆਏਗਾ ਅਤੇ ਉਹ ਤਿਲਕ ਕੇ ਨਿਕਲ ਜਾਵੇਗਾ।"
ਉਹ ਗਾਹਕ ਇੰਨ੍ਹਾਂ ਪੋਟੋਆ ਦਾ ਰਾਜ਼ ਜਾਣ ਕੇ ਹੈਰਾਨ ਸੀ ਪਰ ਹੁਣ ਉਹ ਗੱਲ ਸਮਝ ਚੁੱਕਾ ਸੀ।
ਤੁਸੀ ਕਈ ਵਾਰ ਦੂਜਿਆ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਜਾਂ ਖੁਦ ਵੀ ਕਿਹਾ ਹੋਵੇਗਾ ਕਿ ' ਸਾਨੂੰ ਮੌਕਾ ਹੀ ਨਹੀਂ ਮਿਲਿਆ ' ਪਰ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਤੇ ਆਪਣੀ ਗਲਤੀ ਲੁਕਾਉਣ ਦਾ ਬੱਸ ਇਕ ਬਹਾਨਾ ਹੈ ।
ਅਸਲ ਵਿਚ ਰੱਬ ਨੇ ਸਾਨੂੰ ਬਹੁਤ ਸਾਰੇ ਮੌਕਿਆ ਵਿਚਕਾਰ ਜਨਮ ਦਿੱਤਾ ਹੈ। ਮੌਕੇ ਹਮੇਸ਼ਾ ਸਾਡੇ ਸਾਹਮਣਿਓ ਆਉਂਦੇ - ਜਾਂਦੇ ਰਹਿੰਦੇ ਹਨ ਪਰ ਅਸੀਂ ਉਨ੍ਹਾਂ ਨੂੰ ਪਛਾਣਦੇ ਨਹੀਂ ਜਾਂ ਪਛਾਣਨ ਵਿੱਚ ਡਰ ਕਰ ਦਿੰਦੇ ਹਾਂ ਅਤੇ ਕਈ ਵਾਰ ਅਸੀਂ ਸਿਰਫ ਇਸ ਲਈ ਖੁੰਝ ਜਾਂਦੇ ਹਾਂ ਕਿਉਕਿ ਅਸੀ ਵੱਡੇ ਮੌਕੇ ਦੀ ਭਾਲ ਵਿੱਚ ਰਹਿੰਦੇ ਹਾਂ ਪਰ ਮੌਕਾ ਵੱਡਾ ਜਾ ਛੋਟਾ ਨਹੀਂ ਹੁੰਦਾ । ਸਾਨੂੰ ਹਰ ਮੌਕੇ ਦਾ ਭਰਪੂਰ ਫਾਇਦਾ ਲੈਣਾ ਚਾਹੀਦਾ ਹੈ।
Comments
Post a Comment