ਮਨ ' ਤੇ ਨਾ ਰੱਖੋ ਸਮੱਸਿਆ ਦਾ ਬੋਝ
ਮਨੋਵਿਗਿਆਨ ਦਾ ਪੀਰੀਅਡ ਸੀ । ਉਸ ਦਿਨ ਕਲਾਸ ਵਿੱਚ ਨਵੀਂ ਅਧਿਆਪਕਾ ਆਈ ਸੀ । ਜਾਣ- ਪਛਾਣ ਤੋਂ ਬਾਅਦ ਅਧਿਆਪਕਾ ਨੇ ਬੱਚਿਆ ਨੂੰ ਪੜ੍ਹਾਉਣਾ ਸ਼ੁਰੂ ਕੀਤਾਂ। ਬੱਚੇ ਵੀ ਧਿਆਨ ਲਾ ਕੇ ਉਸ ਵੱਲੋਂ ਪੜਾਈਆ ਜਾਣ ਵਾਲੀਆ ਗੱਲਾਂ ਸੁਣ ਰਹੇ ਸਨ। ਉਸੇ ਵੇਲੇ ਅਚਾਨਕ ਅਧਿਆਪਕਾ ਨੇ ਟੇਬਲ 'ਤੇ ਰੱਖਿਆ ਪਾਣੀ ਦਾ ਗਲਾਸ ਚੁੱਕਿਆ । ਬੱਚੇ ਸੋਚਣ ਲੱਗੇ ਕਿ ਹੁਣ ਸ਼ਾਇਦ ਉਹ ਵੀ ਉਨ੍ਹਾਂ ਨੂੰ ਅੱਧਾ ਗਲਾਸ ਭਰਿਆ ਅਤੇ ਅੱਧਾ ਖਾਲੀ ਵਾਲਾ ਸਬਕ ਹੀ ਪੜ੍ਹਾਏਗੀ ਪਰ ਇਸ ਦੀ ਬਜਾਏ ਅਧਿਆਪਕਾ ਨੇ ਉਨ੍ਹਾਂ ਨੂੰ ਪੁੱਛਿਆ," ਬੱਚਿਓ, ਕੀ ਤੁਸੀ ਦੱਸ ਸਕਦੇ ਹੋ ਕਿ ਮੇਰੇ ਹੱਥ ਵਿਚ ਫੜੇ ਇਸ ਗਲਾਸ ਦਾ ਭਾਰ ਕਿੰਨਾ ਹੋਵੇਗਾ?"
ਬੱਚੇ ਆਪਣੇ ਆਪਣੇ ਅੰਦਾਜ਼ੇ ਦੇ ਹਿਸਾਬ ਨਾਲ ਜਵਾਬ ਦੇਣ ਲੱਗੇ । ਕਿਸੇ ਨੇ ਉਸ ਦਾ ਭਾਰ 50 ਗ੍ਰਾਮ ਦੱਸਿਆ ਤਾਂ ਕਿਸੇ ਨੇ 100 ਸਵਾ ਸੌ ਗ੍ਰਾਮ। ਬੱਚਿਆਂ ਦੇ ਜਵਾਬ ਸੁਣਨ ਤੋਂ ਬਾਅਦ ਅਧਿਆਪਕਾ ਬੋਲੀ," ਖੈਰ, ਇਸ ਗਲਾਸ ਦਾ ਭਾਰ ਜਿਨ੍ਹਾਂ ਵੀ ਹੋਵੇਂ ਉਹ ਜ਼ਿਆਦਾ ਮਾਇਨੇ ਨਹੀਂ ਰੱਖਦਾ । ਮਾਇਨੇ ਇਹ ਹੈ ਕਿ ਮੈਂ ਇਸ ਨੂੰ ਕਿੰਨੀ ਦੇਰ ਤਕ ਚੁੱਕ ਕੇ ਰੱਖ ਸਕਦੀ ਹਾਂ। ਜੇ ਮੈਂ ਇਸ ਨੂੰ ਪੰਜ-ਦਸ ਮਿੰਟ ਤੱਕ ਢੱਕ ਕੇ ਰੱਖਾਂ ਤਾਂ ਮੈਨੂੰ ਇਸ ਨਾਲ ਖਾਸ ਫਰਕ ਨਹੀਂ ਪਵੇਗਾ ਪਰ ਜੇ ਮੈਂ ਇਸ ਨੂੰ ਲਗਾਤਾਰ ਇਕ ਘੰਟੇ ਚੌ ਰੱਖਣ ਤਾਂ ਮੇਰਾ ਹੱਥ ਦੁਖਣ ਲੱਗੇਗਾ।
ਇਸੇ ਤਰ੍ਹਾਂ ਜੇ ਮੈਂ ਇਸ ਨੂੰ ਪੂਰਾ ਦਿਨ ਇੰਝ ਹੀ ਚੁੱਕ ਕੇ ਰੱਖ ਤਾਂ ਯਕੀਨੀ, ਤੋਰ 'ਤੇ ਮੇਰਾ ਹੱਥ ਸੁੰਨ ਪੈ ਜਾਵੇਗਾ, ਜਿਸ ਨਾਲ ਮੈਨੂੰ ਕਾਫ਼ੀ ਤਕਲੀਫ਼ ਸਹਿਣੀ ਪਵੇਗੀ।"
ਬੱਚਿਆਂ ਨੇ ਵੀ ਅਧਿਆਪਕਾਂ ਦੀ ਇਸ ਗੱਲ ਨਾਲ ਸਹਿਮਤੀ ਜਾਹਿਰ ਕੀਤੀ । ਅਧਿਆਪਕ ਅੱਗੇ ਬੋਲੀ,"ਬੱਚਿਓ ਇਸੇ ਤਰ੍ਹਾਂ ਸਮੱਸਿਆਵਾਂ ਵੀ ਹੁੰਦੀਆਂ ਹਨ। ਜੇ ਕਿਸੇ ਛੋਟੀ ਜਿਹੀ ਸਮੱਸਿਆp ਬਾਰੇ ਕੁਝ ਦੇਰ ਫ਼ਿਕਰ ਕਰਾ ਤਾਂ ਇਸੇ ਨਾਲ ਮੇਰੇ ਮਨ 'ਤੇ ਜਿਆਦਾ ਬੋਝ ਨਹੀਂ ਪਵੇਗਾ ਪਰ ਜੇ ਮੈਂ ਉਸੇ ਬਾਰੇ ਲਗਾਤਾਰ ਸੋਚਦੀ ਰਹਾਂ , ਉਸ ਨੂੰ ਲੈ ਕੇ ਪ੍ਰੇਸ਼ਾਨ ਰਹਾਂ ਤਾਂ ਯਕੀਨ ਤੌਰ 'ਤੇ ਮੇਰਾ ਤਣਾਅ ਵੱਧ ਜਾਵੇਗਾ। ਹੋ ਸਕਦਾ ਹੈ ਕਿ ਮੈਂ ਡਿਪ੍ਰੈਸ਼ਨ ਦੀ ਸ਼ਿਕਾਰ ਵੀ ਹੋ ਜਾਵਾਂ।"
ਅਧਿਆਪਕਾਂ ਬੋਲੀ,"ਬਿਹਤਰ ਇਹੀ ਹੈ ਕਿ ਸਮੱਸਿਆ ਨੂੰ ਬਿਨ੍ਹਾਂ ਕਾਰਨ ਅਹਿਮੀਅਤ ਨਾ ਦਿੱਤੀ ਜਾਵੇ। ਜਿਸ ਤਰ੍ਹਾਂ ਦੀ ਸਮੱਸਿਆ ਹੈ, ਉਸੇ ਅਨੁਸਾਰ ਉਸ 'ਤੇ ਸੋਚ -ਵਿਚਾਰ ਕਰ ਕੇ ਉਸ ਦਾ ਜਲਦ ਹਲ ਲੱਭਨਾ ਚੰਗਾ ਹੈ। ਆਪਣੀਆ ਪ੍ਰੇਸ਼ਾਨੀਆਂ ਨੂੰ ਮਨ ਵਿਚ ਘਰ ਨਾ ਕਰਨ ਦਿਓ , ਨਾ ਹੀ ਉਨ੍ਹਾਂ ਨੂੰ ਲੇ ਕੇ ਜ਼ਿਆਦਾ ਤਣਾਅ ਲਵੋਂ । ਇਸ ਨਾਲ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ।
ਬੱਚਿਆਂ ਨੇ ਅਧਿਆਪਕਾਂ ਵੱਲੋਂ ਸਿਖਾਈ ਗਈ ਇਹ ਗੱਲ ਪੱਲੇ ਬੰਨ੍ਹ ਲਈ ।
Comments
Post a Comment