ਸਤਸੰਗ 'ਚ ਬੈਠ ਜਾਣ ਨਾਲ ਵੀ ਪੁੰਨ ਮਿਲਦੇ
ਇੱਕ ਸੰਤ ਕੋਲ ਇੱਕ ਬੋਲਾ ਆਦਮੀ ਸਤਿਸੰਗ ਸੁਣਨ ਆਉਂਦਾ ਸੀ । ਉਸ ਦੇ ਕੰਨ ਤਾਂ ਸਨ ਪਰ ਉਹ ਨਾੜੀਆਂ ਨਾਲ ਨਹੀਂ ਜੁੜੇ ਸਨ । ਇੱਕ ਦਮ ਬੋਲੜਾ ਇੱਕ ਸ਼ਬਦ ਵੀ ਨਹੀਂ ਸੁਣ ਸਕਦਾ ਸੀ। ਕਿਸੇ ਨੇ ਸੰਤ ਨੂੰ ਕਿਹਾ," ਬਾਬਾ ਜੀ, ਉਹ ਜੋ ਬਜੁਰਗ ਬੈਠੇ ਹਨ, ਉਹ ਕਥਾ ਸੁਣਦੇ -ਸੁਣਦੇ ਹੱਸਦੇ ਤਾਂ ਹਨ ਪਰ ਹਨ ਬੋਲੇ ।
ਬਾਬਾ ਜੀ ਸੋਚਣ ਲੱਗੇ,"ਬੋਲਾ ਹੋਵੇਗਾ ਤਾਂ ਕਥਾ ਸੁਣਦਾ ਨਹੀਂ ਹੋਵੇਗਾ ਅਤੇ ਕਥਾ ਨਹੀਂ ਸੁਣਦਾ ਹੋਵੇਗਾ ਤਾਂ ਰਸ ਨਹੀਂ ਆਉਂਦਾ ਹੋਵੇਗਾ । ਰਾਸ ਨਹੀਂ ਆਉਂਦਾ ਹੋਵੇਗਾ ਤਾਂ ਇੱਥੇ ਬੈਠਣਾ ਵੀ ਨਹੀਂ ਚਾਹੀਦਾ। ਉੱਠ ਕੇ ਚਲੇ ਜਾਣਾ ਚਾਹੀਦਾ ਹੈ ਇਹ ਜਾਂਦਾ ਵੀ ਤਾਂ ਨਹੀਂ।"
ਬਾਬਾ ਜੀ ਨੇ ਉਸ ਬਜੁਰਗ ਨੂੰ ਬੁਲਾ ਲਿਆ । ਸੇਵਕ ਕੋਲੋਂ ਕਾਗਜ਼- ਪਿੰਨ ਮੰਗਵਾਇਆ ਅਤੇ ਲੇਖ ਕੇ ਪੁੱਛਿਆ," ਤੂੰ ਸਤਿਸੰਗ ਵਿਚ ਕਿਉਂ ਆਉਂਦਾ ਹੈ?"
ਬੋਲੇ ਨੇ ਲਿਖ ਕੇ ਜਵਾਬ ਦਿੱਤਾ," ਬਾਬਾ ਜੀ, ਸੁਣ ਤਾਂ ਨਹੀਂ ਸਕਦਾ ਪਰ ਇਹ ਤਾਂ ਸਮਝਦਾ ਹਾਂ ਕਿ ਮਹਾਪੁਰਖ ਜਦੋ ਬੋਲਦੇ ਹਨ ਤਾਂ ਪ੍ਰਮਾਤਮਾ ਵਿੱਚ ਡੁਬਕੀ ਮਾਰਦੇ ਹਨ। ਸੰਸਾਰੀ ਆਦਮੀ ਬੋਲਦਾ ਹੈ ਤਾਂ ਉਸ ਦੀ ਬਾਣੀ ਮਨ ਤੇ ਬੁੱਧੀ ਨੂੰ ਛੂਹ ਕੇ ਆਉਂਦੀ ਹੈ ਪਰ ਬ੍ਰਹਮ ਗਿਆਨੀ ਸੰਤ ਜਦੋਂ ਬੋਲਦੇ ਹਨ ਤਾਂ ਉਨ੍ਹਾਂ ਦੀ ਬਾਣੀ ਆਤਮਾ ਨੂੰ ਛੂਹ ਕੇ ਆਉਂਦੀ ਹੈ । ਮੈਂ ਤੁਹਾਡੀ ਅੰਮ੍ਰਿਤ ਬਾਣੀ ਤਾਂ ਨਹੀਂ ਸੁਣ ਸਕਦਾ ਪਰ ਉਸ ਦੇ ਅੰਦੋਲਨ ਮੇਰੇ ਸਰੀਰ ਨੂੰ ਸਪਰਸ਼ ਕਰਦੇ ਹਨ । ਦੂਜੀ ਗੱਲ, ਤੁਹਾਡੀ ਅੰਮ੍ਰਿਤ ਬਾਣੀ ਸੁਣਨ ਲਈ ਜੋ ਪੁੰਨ ਆਤਮਾ ਲੋਕ ਆਉਂਦੇ ਹਨ, ਉਨ੍ਹਾਂ ਵਿਚਕਾਰ ਬੈਠਣ ਦਾ ਪੁੰਨ ਵੀ ਮੈਨੂੰ ਮਿਲਦਾ ਹੈ।"
ਬਾਬਾ ਜੀ ਨੇ ਦੇਖਿਆ ਕਿ ਇਹ ਤਾਂ ਉੱਚੀ ਸਮਝ ਦਾ ਧਨੀ ਹੈ। ਉਨ੍ਹਾਂ ਕਿਹਾ," ਤੁਸੀਂ ਦੋ ਵਾਰ ਹੱਸਣਾ, ਤੁਹਾਨੂੰ ਹੱਕ ਹੈ ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਰੋਜ਼ ਸਤਿਸੰਗ ਵਿਚ ਵੇਲੇ ਸਿਰ ਪਹੁੰਚ ਜਾਂਦੇ ਹੋ ਅਤੇ ਅੱਗੇ ਬੈਠ ਜਾਂਦੇ ਹੋ , ਅਜਿਹਾ ਕਿਉਂ?"
ਬੋਲਾ ਬੋਲਿਆ," ਮੈਂ ਪਰਿਵਾਰ ਵਿੱਚ ਸਭ ਤੋਂ ਵੱਡਾ ਹਾਂ। ਵੱਡੇ ਜਿਸ ਤਰਾਂ ਕਰਦੇ ਹਨ , ਛੋਟੇ ਵੀ ਉਸੇ ਤਰਾਂ ਕਰਦੇ ਹਨ ।ਮੈ ਸਤਿਸੰਗ ਵਿਚ ਆਉਣ ਲੱਗਾ ਤਾਂ ਮੇਰਾ ਵੱਡਾ ਮੁੰਡਾ ਵੀ ਇਧਰ ਆਉਣ ਲੱਗਾ । ਸ਼ੁਰੂ ਵਿਚ ਕਦੇ-ਕਦੇ ਮੈਂ ਬਹਾਨਾ ਬਣਾ ਕੇ ਉਸ ਨੂੰ ਲੈ ਜਾਂਦਾ ਸੀ । ਮੈਂ ਉਸ ਨੂੰ ਲੈ ਆਇਆ ਤਾਂ ਉਹ ਆਪਣੀ ਪਤਨੀ ਨੂੰ ਇਥੇ ਲੈ ਆਇਆ , ਪਤਨੀ ਬੱਚਿਆਂ ਨੂੰ ਲੈ ਆਈ । ਸਾਰਾ ਪਰਿਵਾਰ ਵਿਚ ਆਉਣ ਲੱਗਾ, ਪਰਿਵਾਰ ਸੰਸਕਾਰ ਮਿਲ ਗਏ।"
Comments
Post a Comment