ਰੱਬ 'ਤੇ ਭਰੋਸਾ ਰੱਖੋ
ਸਰਦੀਆਂ ਦੇ ਦਿਨ ਸਨ ਅਤੇ ਸ਼ਾਮ ਹੋਣ ਵਾਲੀ ਸੀ । ਆਕਾਸ਼ ਵਿੱਚ ਬੱਦਲ ਛਾਏ ਹੋਏ ਸਨ । ਨਿੰਮ ਦੇ ਦਰਖ਼ਤ 'ਤੇ ਬਹੁਤ ਸਾਰੇ ਕਾਂ ਬੈਠੇ ਸਨ । ਉਹ ਸਾਰੇ ਵਾਰ - ਵਾਰ ਕਾਂ - ਕਾਂ ਕਰ ਰਹੇ ਸਨ, ਨਾ ਆਈ ਅਤੇ ਉਸ ਦਰੱਖਤ ਦੀ ਟਾਹਣੀ 'ਤੇ ਬੈਠ ਗਈ। ਮੈਨਾ ਨੂੰ ਦੇਖਦਿਆਂ ਸੀ ਕਈ ਤਾਂ ਉਸ 'ਤੇ ਟੁੱਟ ਪਏ ।
ਵਿਚਾਰੀ ਮੈਨਾ ਕਹਿਣ ਲਗੀ ," ਬੱਦਲ ਬਹੁਤ ਹਨ, ਇਸੇ ਲਈ ਅੱਜ ਹਨੇਰਾ ਹੋ ਗਿਆ ਹੈ । ਮੈ ਆਪਣਾ ਆਲ੍ਹਣਾ ਭੁੱਲ ਗਈ ਹਾਂ। ਇਸੇ ਲਈ ਅੱਜ ਰਾਤ ਮੈਨੂੰ ਇਥੇ ਬੈਠਣ ਦਿਓ।
ਕਾਵਾਂ ਨੇ ਕਿਹਾ," ਨਹੀਂ , ਇਹ ਦਰੱਖਤ ਸਾਡਾ ਹੈ । ਤੂੰ ਇਥੋਂ ਉੱਡ ਜਾ ।"
ਮੈਨਾ ਬੋਲੀ , " ਦਰੱਖਤ ਤਾਂ ਰੱਬ ਦੇ ਬਣਾਏ ਹੋਏ ਹਨ । ਇਸ ਸਰਦੀ ਦੇ ਮੌਸਮ ਵਿਚ ਜੈ ਮੀਹ ਅਤੇ ਗੜੇ ਪੈ ਗਏ ਤਾਂ ਰੱਬ ਹੀ ਸਾਨੂੰ ਬਚਾ ਸਕਦਾ ਹੈ। ਮੈ ਬਹੁਤ ਛੋਟੀ ਹਾਂ। ਤੁਹਾਡੀ ਭੈਣ ਹਾਂ। ਤੁਸੀ ਮੇਰੇ 'ਤੇ ਤਰਸ ਖਾਓ ਅਤੇ ਮੈਨੂੰ ਵੀ ਇਥੇ ਹੀ ਬੈਠਣ ਦਿਓ।"
ਕਾਵਾ ਨੇ ਕਿਹਾ, " ਸਾਨੂੰ ਤੇਰੇ ਵਰਗੀ ਭੈਣ ਨਹੀਂ ਚਾਹੀਦੀ । ਤੂੰ ਰੱਬ ਦਾ ਨਾਂ ਲੈਂਦੀ ਏ ਤਾਂ ਰੱਬ ਦੇ ਭਰੋਸੇ ਇਥੋਂ ਚੱਲੀ ਕਿਉ ਨਹੀ ਜਾਂਦੀ । ਤੂੰ ਨਹੀਂ ਜਾਵੇਗੀ ਤਾਂ ਅਸੀਂ ਸਾਰੇ ਤੈਨੂੰ ਮਾਰ ਦੇਵਾਗੇ।"
ਕਾਵਾਂ ਨੂੰ ਕਾਂ ਉਡ-ਕਾਂ ਕਰ ਕੇ ਆਪਣੇ ਵੱਲ ਆਉਂਦੇ ਦੇਖ ਕੇ ਉਥੋਂ ਉਡ ਗਈ ਅਤੇ ਥੋੜ੍ਹੀ ਦੂਰ ਜਾ ਕੇ ਅੰਬ ਦੇ ਦਰੱਖਤ 'ਤੇ ਬੈਠ ਗਈ ।
ਰਾਤ ਨੂੰ ਹਨੇਰੀ ਆਈ, ਬੱਦਲ ਗਰਜੇ ਅਤੇ ਗੜੇ ਪੈਣ ਲੱਗੇ । ਕਾਂ ਚੀਕਣ ਲੱਗੇ । ਇਧਰੋਂ ਉਧਰ ਥੋੜ੍ਹਾ - ਬਹੁਤ ਉੱਡੇ ਪਰ ਗੜਿਆ ਦੀ ਮਾਰ ਨਾਲ ਸਾਰੇ ਜ਼ਖਮੀ ਹੋ ਕੇ ਜ਼ਮੀਨ ' ਤੇ ਪਏ । ਬਹੁਤ ਸਾਰੇ ਕਾਂ ਮਾਰ ਗਏ ।
ਮੈਨਾ ਜਿਸ ਦਰੱਖਤ 'ਤੇ ਬੈਠੀ ਸੀ, ਉਸ ਦੀ ਇਕ ਟਾਹਣੀ ਟੁੱਟ ਕੇ ਡਿੱਗ ਪਈ । ਟਾਹਣੀ ਟੁੱਟਣ 'ਤੇ ਉਸ ਦੀ ਜੜ੍ਹ ਕੋਲ ਦਰੱਖਤ ਵਿੱਚ ਖੁੱਡ ਬਣ ਗਈ । ਛੋਟੀ ਮੈਨਾ ਉਸ ਵਿੱਚ ਵੜ ਗਈ ਅਤੇ ਉਸ ਨੂੰ ਇਕ ਵੀ ਗੜਾ ਨਾ ਵੱਜਾ ।
ਸਵੇਰ ਹੋਈ ਅਤੇ ਚਮਕੀਲੀ ਧੁੱਪ ਨਿਕਲੀ ਮੈਂਨਾ ਖੁੱਡ ਵਿਚੋਂ ਨਿਕਲੀ, ਖੰਭ ਫੈਲਾ ਕੇ ਉਸ ਰੱਬ ਦਾ ਧੰਨਵਾਦ ਕੀਤਾ ਅਤੇ ਉਡ ਗਈ।
ਧਰਤੀ 'ਤੇ ਗਡਿਆ ਨਾਲ ਜ਼ਖਮੀ ਪਏ ਇਕ ਕਾਂ ਨੇ ਮੈਨੂੰ ਉੱਡਦੀ ਦੇਖ ਕੇ ਪੁੱਛਿਆ, " ਮੈਨਾ ਭੈਣੇ, ਤੂੰ ਕਿੱਥੇ ਰਹੀ, ਤੈਨੂੰ ਗੜਿਆਂ ਦੀ ਮਾਰ ਤੋਂ ਕਿਸ ਨੇ ਬਚਾਇਆ ?"
ਮੈਨਾ ਬੋਲੀ," ਮੈ ਅੰਬ ਦੇ ਦਰੱਖਤ 'ਤੇ ਇਕੱਲੀ ਬੈਠੀ ਸੀ ਅਤੇ ਰੱਬ ਅੱਗੇ ਪ੍ਰਾਰਥਨਾ ਕਰ ਰਹੀ ਸੀ। ਦੁੱਖ ਵੇਲੇ ਮਜਬੂਰੀ ਜੀਵ ਨੂੰ ਰੱਬ ਤੋਂ ਇਲਾਵਾ ਹੋਰ ਕੌਣ ਬਚਾ ਸਕਦਾ ਹੈ ।"
ਜੋ ਵੀ ਰੱਬ 'ਤੇ ਵਿਸਵਾਸ਼ ਕਰਦਾ ਹੈ ਅਤੇ ਉਸ ਨੂੰ ਯਾਦ ਕਰਦਾ ਹੈ , ਉਸ ਦੀ ਰੱਬ ਹਰ ਮੁਸੀਬਤ ਵੇਲੇ ਮਦਦ ਕਰਦਾ ਹੈ ।
Comments
Post a Comment