ਲੜਕੀਆਂ ਦੀ ਅਹਿਮੀਅਤ
ਇਕ ਸੰਤ ਦੀ ਕਥਾ ਵਿਚ ਇਕ ਕੁੜੀ ਖੜ੍ਹੀ ਹੋ ਗਈ। ਉਸ ਦੇ ਚਿਹਰੇ 'ਤੇ ਗੁੱਸਾ ਸਾਫ ਦਿਖਾਈ ਦੇ ਰਿਹਾ ਸੀ। ਉਸ ਦੇ ਨਾਲ ਆਏ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨਹੀਂ ਮੰਨੀ।
ਸੰਤ ਨੇ ਪੁੱਛਿਆ , " ਬੋਲੋ ਬਲਿਕਾ, ਕੀ ਗੱਲ ਹੈ ?"
ਕੁੜੀ ਨੇ ਕਿਹਾ , "ਮਹਾਰਾਜ ਲੜਕੇ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੁੰਦੀ ਹੈ । ਉਹ ਕੁਝ ਵੀ ਕਰਨ , ਕਿਤੇ ਵੀ ਜਾਣ ਪਰ ਉਨ੍ਹਾਂ ' ਤੇ ਕੋਈ ਖਾਸ ਟੋਕਾ - ਟਾਕੀ ਨਹੀਂ ਹੁੰਦੀ ।" ਇਸ ਦੇ ਉਲਟ ਕੁੜੀਆਂ ਨੂੰ ਗੱਲ - ਗੱਲ ' ਤੇ ਟੋਕਿਆ ਜਾਂਦਾ ਹੈ । ਇਹ ਨਾ ਕਰੋ, ਇਥੇ ਨਾ ਜਾਓ , ਛੋਟੇ ਕਪੜੇ ਨਾ ਪਾਓ , ਘਰ ਜਲਦੀ ਆਓ ਆਦਿ।
ਸੰਤ ਨੇ ਉਸ ਦੀ ਗੱਲ ਸੁਣੀ ਅਤੇ ਮੁਸਕਰਾਉਣ ਲੱਗੇ । ਉਸ ਦੇ ਬਾਅਦ ਉਨ੍ਹਾਂ ਨੇ ਕਿਹਾ, "ਬਾਲਿਕਾ , ਤੁਸੀਂ ਕਦੀ ਲੋਹੇ ਦੀ ਦੁਕਾਨ ਦੇ ਬਾਹਰ ਪਏ ਲੋਹੇ ਦੇ ਗਾਰਡਰ ਦੇਖੇ ਹਨ। ਇਹ ਗਾਰਡਰ ਸਰਦੀ, ਗਰਮੀ, ਪਤਝੜ ਬਰਸਾਤ, ਰਾਤ - ਦਿਨ ਇਸੇ ਤਰ੍ਹਾਂ ਪਏ ਰਹਿੰਦੇ ਹਨ। ਇਸ ਦੇ ਬਾਵਜੂਦ ਇਨ੍ਹਾਂ ਦੀ ਕੀਮਤ 'ਤੇ ਕੋਈ ਫਰਕ ਨਹੀਂ ਪੈਂਦਾ। ਲੜਕਿਆ ਦੀ ਫਿਤਰਤ ਕੁਝ ਇਸ ਤਰ੍ਹਾਂ ਦੀ ਹੈ ਸਮਾਜ ਵਿਚ।"
ਹੁਣ ਤੁਸੀਂ ਚੱਲੋ ਇਕ ਜੌਹਰੀ ਦੀ ਦੁਕਾਨ ਵਿਚ । ਇਕ ਵੱਡੀ ਤਿਜੌਰੀ , ਉਸ ਵਿੱਚ ਇਕ ਛੋਟੀ ਤਿਜੌਰੀ ਔਰਤ ਦੇ ਅੰਦਰ ਕੋਈ ਛੋਟਾ ਜਿਹਾ ਚੋਰ ਖਾਨਾ ਓਸ ਵਿਚ ਇੱਕ ਛੋਟੀ ਜਿਹੀ ਡੱਬੀ ਨਿਕਲੇਗੀ। ਡੱਬੀ ਵਿੱਚ ਰੇਸ਼ਮ ਵਿਛਿਆ ਹੋਵੇਗਾ ਉਸ 'ਤੇ ਹੋਵੇਗਾ ਹੀਰਾ ਕਿਉਂਕਿ ਉਹ ਜਾਣਦਾ ਹੈ ਕਿ ਜੇਕਰ ਹੀਰੇ ਵਿੱਚ ਜ਼ਰਾ ਵੀ ਖਰੋਚ ਆ ਗਈ ਤਾਂ ਉਸ ਦੀ ਕੋਈ ਕੀਮਤ ਨਹੀਂ ਰਹੇਗੀ। ਸਮਾਜ ਵਿੱਚ ਲੜਕੀਆਂ ਦੀ ਅਹਮੀਅਤ ਕੁਝ ਇਸੇ ਤਰਾਂ ਹੀਰੇ ਦੀ ਤਰ੍ਹਾਂ ਹੈ । ਜ਼ਰਾ ਵੀ ਖਰਚ ਨਾਲ ਉਸ ਦਾ ਅਤੇ ਉਸ ਦੇ ਪਰਿਵਾਰ ਕੋਲ ਕੁਝ ਨਹੀਂ ਰਹਿੰਦਾ । ਬੱਸ ਇਹ ਫਰਕ ਹੈ ਲੜਕੀਆਂ ਤੇ ਲੜਕਿਆਂ ਵਿਚ। ਇਸ ਤੋਂ ਸਾਫ ਹੈ ਕਿ ਪਰਿਵਾਰ ਲੜਕੀਆਂ ਦੀ ਪਰਵਾਹ ਜਿਆਦਾ ਕਰਦਾ ਹੈ। ਉਸ ਨੂੰ ਸਮਝ ਆ ਗਿਆ ਕਿ ਕਿਉਂ ਬੱਚੀਆਂ ਦੀ ਫ਼ਿਕਰ ਜ਼ਿਆਦਾ ਹੁੰਦੀ ਹੈ। ਔਰਤ ਦਾ ਸਨਮਾਨ ਭਾਰਤੀ ਸੰਸਕ੍ਰਿਤੀ ਵਿਚ ਹੈ । ਇਸ ਲਈ ਫਿਲਮੀ ਹਸਤੀਆ ਨੂੰ ਦੇਖ ਕੇ ਜਾਂ ਪਛਮੀ ਸੰਸਕ੍ਰਿਤੀ ਵੱਲ ਵੱਧ ਕੇ ਅਜਿਹਾ ਕੋਈ ਕੰਮ ਨਾ ਕਰੋ ਜਿਸ ਨਾਲ ਤੁਹਾਨੂੰ ਜਾਂ ਤੁਹਾਡੇ ਮਾਤਾ - ਪਿਤਾ ਨੂੰ ਸਮਾਜ ਸਾਹਮਣੇ ਸ਼ਰਮਿੰਦਾ ਹੋਣਾ ਪਵੇ । ।
Comments
Post a Comment