ਮਨ 'ਚ ਸਾਰਿਆ ਦੀ ਭਲਾਈ ਹੀ ਯੱਗ ਹੈ



ਇਕ ਭਾਵਨਾ ਹੁੰਦੀ ਹੈ ' ਮੇਰਾ ',ਦੂਜੀ ਹੈ 'ਮੇਰੇ ਲਈ' ਅਤੇ ਤੀਜੀ ਹੈ 'ਸਾਰਿਆਂ ਲਈ'। ' ਮੇਰਾ' ਵਿੱਚ ਇਨਸਾਨ ਸਿਰਫ ਆਪਣੇ ਬਾਰੇ ਸੋਚਦਾ ਰਹਿੰਦਾ ਹੈ ਅਤੇ ਇਹ ਪੱਕਾ ਕਰ ਲੈਂਦਾ ਹੈ ਕਿ ਮੇਰੇ ਕੋਲ ਜੋ ਹੈ ,ਉਹ ਸਿਰਫ ਮੇਰਾ ਹੈ। ਇਸ 'ਤੇ ਸਿਰਫ ਮੇਰਾ ਹੀ ਹੱਕ ਹੈ। ਇਹ ਸੋਚ ਅਗਿਆਨੀ ਲੋਕਾਂ ਦੀ ਹੁੰਦੀ ਹੈ ਜੋ ਸਾਡੇ ਹੰਕਾਰ ਨੂੰ ਬਣਾਈ ਰੱਖਦੀ ਹੈ।
  'ਮੇਰੇ ਲਈ' ਭਾਵ ਇਨਸਾਨ ਸੋਚਦਾ ਹੈ ਕਿ ਜੋ ਵੀ ਮੇਰੇ ਕੋਲ ਹੈ, ਇਹ ਮੇਰਾ ਨਹੀਂ ਸਗੋਂ ਮੇਰੇ ਲਈ ਹੈ।  ਇਸ ਦਾ ਮਾਲਕ ਮੈ ਨਹੀਂ, ਸਗੋਂ ਇਹ ਸੱਭ ਵਰਤੋਂ ਵਿੱਚ ਲਿਆਉਣ ਲਈ ਮਿਲਿਆ ਹੈ ।ਇਹ ਸੋਚ ਮੱਧਮ ਦਰਜੇ ਦੇ ਲੋਕਾਂ ਦੀ ਹੁੰਦੀ ਹੈ।
   ਤੀਜੀ ਭਾਵਨਾ ਹੈ 'ਸਾਰਿਆਂ ਲਈ'। ਮਤਲਬ ਜੋ ਮੇਰੇ ਕੋਲ ਹੈ, ਉਹ ਸਿਰਫ ਮੇਰਾ ਨਹੀਂ ਸਗੋਂ ਸਾਰਿਆਂ ਲਈ ਹੈ। ਇਹ ਵਿਚਾਰ ਉੱਤਮ ਦਰਜੇ ਦੇ  ਇਨਸਾਨਾਂ ਦਾ ਹੁੰਦਾ ਹੈ । ਇਸ ਨੂੰ ਯੱਗ ਕਿਹਾ ਜਾਂਦਾ ਹੈ। ਜਦੋਂ ਮਨ ਵਿੱਚ ਸਾਰਿਆਂ ਦੀ ਭਲਾਈ ਦੀ ਭਾਵਨਾ ਹੋਵੇ , ਉਹ ਯੱਗ ਹੈ। ਜੋ ਸਾਰਿਆਂ ਦਾ ਧਿਆਨ ਰੱਖ ਕੇ ਬਾਅਦ 'ਚ ਆਪਣੇ ਬਾਰੇ ਸੋਚਦਾ ਹੈ, ਉਹੀ ਉਤਮ ਇਨਸਾਨ ਹੈ ।
ਇਸ ਤਰ੍ਹਾਂ ਦਾ ਯੱਗ ਹੰਕਾਰ ਨੂੰ ਗਲਾ ਦਿੰਦਾ ਹੈ । ਅਜਿਹੀ ਭਾਵਨਾ ਨਾਲ ਸਾਧਨ ਕਰਨ ਵਾਲਾ ਬ੍ਰਹਮ ਨੂੰ  ਹਾਸਿਲ ਕਰ ਲੈਂਦਾ ਹੈ । ਜੋ ਇਨਸਾਨ ਸਿਰਫ ਮੇਰਾ - ਮੇਰਾ ਵਿਚ ਹੀ ਫਸਿਆ ਰਹਿੰਦਾ ਹੈ , ਉਸ ਨੂੰ ਨਾ ਤਾਂ ਇਸ ਜਨਮ ਵਿੱਚ ਸੁਖ ਮਿਲਦਾ ਹੈ ਅਤੇ ਨਾ ਹੀ ਮਾਰਨ ਤੋਂ ਬਾਅਦ ਪ੍ਰਲੋਕ ਵਿਚ।

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ