ਕਿੱਸੇ 'ਤੇ ਗੁੱਸਾ ਨਾ ਕਰੋ

  ਇੱਕ ਹਿੰਦੂ ਸੰਨਿਆਸੀ ਆਪਣੇ ਚੇਲਿਆਂ ਨਾਲ ਗੰਗਾ ਨਦੀ ਕਿਨਾਰੇ ਨਹਾਉਣ ਪਹੁੰਚਿਆ। ਉੱਥੇ ਇੱਕ ਹੀ ਪਰਿਵਾਰ ਦੇ ਕੁੱਝ ਲੋਕ ਅਚਾਨਕ ਆਪਸ 'ਚ ਗੱਲ ਕਰਦੇ- ਕਰਦੇ ਇੱਕ ਦੂਜੇ ਤੋਂ ਗੁੱਸੇ ਹੋ ਗਏ ਅਤੇ ਜ਼ੋਰ- ਜ਼ੋਰ ਨਾਲ ਚਲਾਉਣ ਲੱਗੇ।
  ਸੰਨਿਆਸੀ ਇਹ ਦੇਖ ਕੇ ਤੁਰੰਤ ਪਲਟਿਆ ਅਤੇ ਆਪਣੇ ਚੇਲਿਆਂ ਤੋਂ ਪੁੱਛਿਆ, "ਗੁੱਸੇ 'ਚ ਲੋਕ ਇੱਕ ਦੂਜੇ 'ਤੇ ਕਿਉਂ    
ਚਿਲਾਉਂਦੇ ਹਨ ?"
    ਚੇਲੇ ਕੁਝ ਦੇਰ ਸੋਚਦੇ ਰਹੇ, ਇੱਕ  ਨੇ ਉੱਤਰ ਦਿੱਤਾ, "ਕਿਉਂਕਿ ਅਸੀਂ ਗੁੱਸੇ 'ਚ ਸ਼ਾਂਤੀ ਖੋ  ਦਿੰਦੇ ਹਾਂ ਇਸ ਲਈ ।"
   "ਪਰ ਜਦੋਂ ਦੂਜਾ ਵਿਅਕਤੀ ਸਾਡੇ ਸਾਹਮਣੇ ਹੀ ਖੜ੍ਹ ਹੈਂ ਤਾਂ ਭਲਾ ਉਸ 'ਤੇ ਚਲਾਉਣ ਦੀ ਕੀ ਲੋੜ ਹੈ, ਜੋ ਕਹਿਣਾ ਹੈ ਉਹ ਤੁਸੀਂ ਹੌਲੀ ਆਵਾਜ਼ 'ਚ ਵੀ ਕਹਿ ਸਕਦੇ ਹੋ ।" ਸੰਨਿਆਸੀ ਨੇ ਫਿਰ ਸਵਾਲ ਕੀਤਾ। ਕੁਝ ਹੋਰ ਚੇਲਿਆਂ ਨੇ ਵੀ ਜਵਾਬ ਦੇਂਣ ਦਾ ਯਤਨ ਕੀਤਾ ਪਰ ਬਾਕੀ ਲੋਕ ਸੰਤੁਸ਼ਟ ਨਹੀਂ ਹੋਏ ।
   ਆਖਿਰ ਸੰਨਿਆਸੀ ਨੇ ਸਮਝਿਆ "ਜਦੋਂ ਦੋ ਲੋਕ ਆਪਸ 'ਚ ਨਰਾਜ਼ ਹੁੰਦੇ ਹਨ ਤਾਂ ਉਨ੍ਹਾਂ ਦੇ ਦਿਲ ਇਕ ਦੂਜੇ ਨਾਲ ਬਹੁਤ ਦੂਰ ਹੋ ਜਾਂਦੇ ਹਨ ਅਤੇ ਇਹ ਅਵਸਥਾ 'ਚ ਉਹ ਇਕ ਦੂਜੇ ਨੂੰ ਬਿਨਾਂ ਚਿਲਾਏ ਨਹੀਂ  ਸੁਣ ਸਕਦੇ। ਉਹ ਜਿੰਨਾ ਜ਼ਿਆਦਾ ਗੁੱਸੇ ਹੋਣਗੇ ਉਨ੍ਹਾਂ ਵਿਚਲੀ ਦੂਰੀ ਓਨੀ ਹੀ ਜ਼ਿਆਦਾ ਹੋ ਜਾਵੇਗੀ ਅਤੇ ਉਨੀ ਹੀ ਤੇਜ਼ੀ ਨਾਲ ਚਲਾਉਣਾ ਪਵੇਗਾ ।" 
   ਕੀ ਹੁੰਦਾ ਹੈ ਜਦੋਂ ਦੋ ਲੋਕ ਪ੍ਰੇਮ 'ਚ ਹੁੰਦੇ ਹਨ ? ਉਦੋਂ ਉਹ ਚਲਾਉਣਾ ਨਹੀਂ ਸਗੋਂ ਹੌਲੀ - ਹੌਲੀ ਗੱਲ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਦਿਲ ਕਰੀਬ ਹੁੰਦੇ ਹਨ , ਉਹਨਾਂ ਦੇ ਵਿਚ ਦੂਰੀ ਨਾਂਮਾਤਰ ਰਹਿ ਜਾਂਦੀ ਹੈ ।
    ਸੰਨਿਆਸੀ ਨੇ ਬੋਲਣਾ ਜਾਰੀ ਰੱਖਿਆ , "ਅਤੇ ਜਦੋਂ ਉਹ ਇਕ ਦੂਜੇ ਨੂੰ ਹੱਦ ਤੋਂ ਵੀ ਜ਼ਿਆਦਾ ਚਾਹੁਣ ਲਗਦੇ ਤਾਂ ਕੀ ਹੁੰਦਾ ਹੈ ?" ਓਦੋ ਉਹ ਬੋਲਦੇ ਵੀ ਨਹੀਂ , ਉਹ ਸਿਰਫ਼ ਇਕ -ਦੂਜੇ ਵੱਲ ਦੇਖਦੇ ਅਤੇ ਸਾਹਮਣੇ ਵਾਲੇ ਦੀ ਗੱਲ ਸਮਝੇ ਜਾਂਦੇ ਹਨ।"
    "ਪਿਆਰੇ ਚੇਲਿਓ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋ ਤਾਂ ਇਹ ਧਿਆਨ ਰੱਖਣਾ ਕੇ  ਤੁਹਾਡੇ ਦਿਲ ਆਪਸ 'ਚ ਦੂਰ ਨਾ ਹੋ ਜਾਣ, ਤੁਸੀ ਅਜਿਹੇ ਸ਼ਬਦ ਨਾ ਬੋਲੋ ਜਿਸ ਨਾਲ ਤੁਹਾਡੇ ਵਿੱਚ ਦੀ ਦੂਰੀ ਵਧੇ , ਨਹੀਂ ਤਾਂ ਇਕ ਸਮਾਂ ਅਜਿਹਾ ਆਵੇਗਾ ਕੇ ਇਹ ਦੂਰੀ ਇੰਨੀ ਵੱਧ ਜਾਵੇਗੀ ਕਿ ਵਾਪਸ ਆਉਣ ਦਾ ਰਸਤਾ ਵੀ ਨਹੀਂ ਮਿਲੇਗਾ ।ਇਸ ਲਈ ਚਰਚਾ ਕਰੋ, ਗੱਲ ਕਰੋ, ਪਰ ਚਲਾਉਣਾ ਨਾ।

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ