ਖੁਦ ਉੱਠੋ, ਦੂਜਿਆ ਨੂੰ ਵੀ ਉਠਾਓ
ਗੁਰੂ ਤੇ ਗਿਆਨੀ ਪਰਮਾਤਮਾ ਦੇ ਬਾਗ਼ ਦੇ ਖਿੜੇ ਹੋਏ ਸੁੰਦਰ ਫੁੱਲ ਹਨ । ਦੁਨੀਆਂ ਵਿੱਚ ਕਣਕ ਇਕੱਠੀ ਕਰਨ ਵਾਲੇ ਲੋਕ ਬਹੁਤ ਹਨ ਗਿਆਨ ਇਕੱਠਾ ਕਾਰਨ ਵਾਲੇ ਲੋਕ ਕਿਸਮਤ ਵਾਲੇ ਹੁੰਦੇ ਹਨ । ਅਜਿਹੇ ਲੋਕ ਦੁਨੀਆਂ ਵਿੱਚ ਬਹੁਤ ਘੱਟ ਹੁੰਦੇ ਹਨ । ਕੋਈ -ਕੋਈ ਇਹ ਹੈ ਸਾਜ ਬਣਦਾ ਹੈ, ਜਿਸ ਦੇ ਅੰਦਰ ਇਹ ਸੰਗੀਤ ਫੁਟਦਾ ਹੈ। ਕੋਈ ਵਿਰਲਾ ਹੀ ਹੁੰਦਾ ਹੈ, ਇਸ ਲਈ ਚਿਹਰਾ ਨਾਂ ਲਟਕਾਓ। ਉਤਸ਼ਾਹ ਮਾਰ ਨਾ ਦਿਉ, ਮਿਹਨਤ ਕਰਨੀ ਨਾ ਛੱਡੋ।
ਦੂਜਿਆ ਨੂੰ ਡੇਗ ਕੇ ਕੋਈ ਅੱਗੇ ਨਹੀਂ ਵੱਧਦਾ। ਖੁੱਦ ਉੱਠੋ, ਦੂਜੀਆਂ ਨੂੰ ਉਠਾਓ। ਪੈਸੇ ਦੀ ਤਾਕਤ ਨਾਲ ਇੰਨੇ ਸਮਰਥ ਬਣ ਜਾਓ ਕਿ ਖੁਦ ਵੀ ਉੱਠੋ ਅਤੇ ਦੂਜਿਆ ਨੂੰ ਵੀ ਅੱਗੇ ਵਧਾਓ। ਅਜਿਹੇ ਲੋਕਾਂ ਨਾਲ ਕੁਦਰਤ ਦਿੱਤਾ ਸਕਤੀਆ ਵੀ ਜੁਟ ਜਾਂਦੀਆ ਹਨ । ਮਜਬੂਰ ਹੋ ਕੇ ਵੀ ਦੂਜਿਆ ਤੋਂ ਮਦਦ ਦੀ ਆਸ ਨਾ ਰੱਖੋ। ਕੁਝ ਲੋਕ ਅਜਿਹੇ ਹਨ ਜੋ ਇਥੇ ਬੈਠਿਆ ਵੀ ਪ੍ਰਮਾਤਮਾ ਦਾ ਅਨੰਦ ਲੈਂਦੇ ਹਨ ।
ਗਿਆਨੀ ਵਿਆਕਤੀ ਪ੍ਰਮਾਤਮਾ ਨੂੰ ਪਸੰਦ ਹਨ ਅਤੇ ਗਿਆਨੀਆ ਕਰਨ ਇਸ ਧਰਤੀ ਦੀ ਸ਼ਾਨੋ ਸ਼ੌਕਤ ਹੈ । ਚਟਾਨਾਂ ਤੇ ਬੈਠ ਕੇ ਮੰਤਰ ਲਿਖੇ, ਸੇਖਿਆਂਵਾ ਲਿਖਿਆ। ਆਉਣ ਵਾਲੇ ਸਮੇਂ ਵਿਚ ਜੋਂ ਕੋਈ ਵੀ ਪੜੇਗਾ , ਉਸ ਦਾ ਕਲਿਆਣ ਹੋਵੇਗਾ। ਸਮਰਾਟ ਅਸ਼ੋਕ ਵੇਲੇ ਪੱਥਰ ਤੇ ਕੀਮਤੀ ਸਿੱਖਿਆਵਾਂ ਲਿਖੀਆ ਗਾਈਆ। ਉਹਨਾਂ ਦੀ ਕੋਸ਼ਿਸ਼ ਰਹੀ ਕੀ ਗਿਆਨ ਦੇ ਆਪਣੀ ਖ਼ੁਸ਼ਬੂ ਨਾਲ ਮਨੁੱਖੀ ਜਾਤ ਲਈ ਮਹਿਕਦੇ ਰਹਿਣ ।
ਪਰ ਧਿਆਨ ਰੱਖੋ ਅਖ਼ਬਾਰ ਪੜਦਿਆ ਹੀ ਵੇਹੀ ਹੋ ਜਾਂਦੀ ਹੈ। ਅਸੀ ਕਹਿੰਦੇ ਹਾਂ ਕਿ ਅਸੀਂ ਪੜ ਚੁੱਕੇ ਹਾਂ। ਵਿਅਕਤੀ ਦੇ ਦਿਲ ਵਿਚ ਆਪਣਾ ਨਾਂ ਲਿਖਣ ਦੀ ਕੋਸ਼ਿਸ਼ ਕਰੋ । ਇਹ ਸਦਾ ਲਈ ਅਮਰ ਹੋ ਜਾਵੇਗਾ । ਦਿਲ ਵਿਚ ਲਿਖਣ ਲਈ ਇਹ ਆਮ ਕਲਮ ਕੰਮ ਨਹੀਂ ਆਉਂਦੀ । ਭਗਵਾਨ ਕ੍ਰਿਸ਼ਨ ਨੇ ਕਿਹਾ ਹੈ ਕਿ ਜਿਹਨਾਂ ਨੇ ਆਪਣੇ ਜੀਵਨ ਨੂੰ ਗਿਆਨ ਦੀ ਦਿਸ਼ਾ ਵਿਚ ਲਗਾ ਦਿੱਤਾ ਉਹ ਮੇਰੇ ਬਹੁਤ ਪਿਆਰੇ ਹਨ । ਗਿਆਨੀਆ ਨੂੰ ਉਹਨਾਂ ਨੇ ਬਹੁਤ ਪਸੰਦ ਕੀਤਾ । ਗਿਆਨ ਕਿਸੇ ਨਾਂ ਕਿਸੇ ਢੰਗ ਸਮਾਜ ਦਾ ਕਲਿਆਣ ਕਰ ਜਾਂਦੇ ਹਨ।
Comments
Post a Comment