ਕਿਹੋ ਜਿਹਾ ਹੋਵੇ ਜੀਵਨ ਦਾ ਆਦਰਸ਼?
ਰਾਜਾ ਭੋਜ ਖੁਦ ਤਾਂ ਵਿਦਵਾਨ ਸਨ ਹੀ ,ਉਹ ਹੋਰਨਾਂ ਵਿਦਵਾਨਾਂ ਦਾ ਵੀ ਖੂਬ ਸਤਿਕਾਰ ਕਰਦੇ ਸਨ । ਇੱਕ ਵਾਰ ਉਹਨਾਂ ਦੀ ਸਭਾ ਵਿੱਚ ਬਾਹਰ ਦੇ ਵਿਦਵਾਨਾਂ ਨੂੰ ਵੀ ਸੱਦਾ ਦਿੱਤਾ ਗਿਆ। ਭੋਜ ਨੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ," ਤੁਸੀ ਸਾਰੇ ਵਿਦਵਾਨ ਆਪਣੇ ਜੀਵਨ-ਆਦਰਸ਼ ਇਕ -ਇਕ ਕਰ ਕੇ ਸੁਣਾਓ ।"
ਬੱਸ ਫਿਰ ਕੀ ਸੀ, ਸਾਰੇ ਵਿਦਵਾਨਾਂ ਨੇ ਆਪਣੀ- ਆਪਣੀ ਹੱਡ ਬੀਤੀ ਸੁਣਾਈ।
ਅਖੀਰ ਇਕ ਵਿਦਵਾਨ ਆਪਣੇ ਆਸਣ ਤੋਂ ਉਠ ਗਿਆ ਅਤੇ ਬੋਲਿਆ,"ਮੈਂ ਕੀ ਦੱਸਾਂ ਮਹਾਰਾਜ ,ਅਸਲ ਵਿੱਚ ਤਾਂ ਮੈ ਤੁਹਾਡੀ ਇਸ ਸਭਾ ਵਿੱਚ ਆਉਣ ਦਾ ਅਧਿਕਾਰੀ ਹੀ ਨਹੀਂ ਸੀ ਪਰ ਮੇਰੀ ਪਤਨੀ ਨੇ ਬੜੀ ਬੇਨਤੀ ਕੀਤੀ ਸੀ , ਇਸ ਲਈ ਚਲਾ ਆਇਆ । ਜਾਤਰਾ ਦਾ ਧਿਆਨ ਕਰਦਿਆਂ ਮੇਰੀ ਪਤਨੀ ਨੇ ਇੱਕ ਪੋਟਲੀ ਵਿੱਚ ਮੇਰੇ ਲਈ ਚਾਰ ਰੋਟੀਆਂ ਬੰਨ੍ਹ ਦਿੱਤੀਆਂ । ਰਸਤੇ ਵਿੱਚ ਭੁੱਖ ਲੱਗਣ 'ਤੇ ਜਦੋਂ ਇੱਕ ਜਗ੍ਹਾ ਮੈ ਉਹਨਾਂ ਨੂੰ ਖਾਣ ਲੱਗਾ ਤਾਂ ਇਕ ਕੁਤੀ ਮੇਰੇ ਕੋਲ ਆ ਕੇ ਬੈਠੀ ਗਈ । ਪਤਾ ਲੱਗ ਰਿਹਾ ਸੀ ਕਿ ਉਹ ਭੁੱਖੀ ਹੈ । ਮੈਨੂੰ ਉਸ 'ਤੇ ਤਰਸ ਆ ਗਿਆ ਅਤੇ ਮੈਂ ਉਸ ਦੇ ਸਾਹਮਣੇ ਰੱਖ ਦਿੱਤੀ ਉਹ ਤੁਰੰਤ ਉਸ ਨੂੰ ਖਾ ਗਈ ਇਸ ਤੋਂ ਬਾਅਦ ਹੈ ਮੈ ਜਿਉਂ ਹੀ ਖਾਣ ਲਈ ਰੋਟੀਆ ਨੂੰ ਛੂਹਿਆ, ਉਹ ਫੇਰ ਰੋਟੀ ਮਿਲਣ ਦੀ ਆਸ 'ਚ ਪੁੱਛ ਹਿਲਾਉਣ ਲੱਗੀ । ਮੈਨੂੰ ਲੱਗਾ ਜਿਵੇਂ ਉਹ ਕਹਿ ਰਹੀ ਹੋਵੇ ਕਿ ਬਾਕੀ ਰੋਟੀਆਂ ਵੀ ਮੈਨੂੰ ਦੇ ਦੇ। ਮੈਂ ਸਾਰੀਆਂ ਰੋਟੀਆਂ ਉਸ ਅੱਗੇ ਪਾ ਦਿੱਤੀਆ । ਮਾਹਾਰਾਜ ਜੀ ਬੱਸ ਇਹੀ ਹੈ ਮੇਰੇ ਜੀਵਨ 'ਚ ਹੁਣੇ ਹੀ ਵਾਪਰੀ ਸੱਚੀ 'ਤੇ ਆਦਰਸ਼ ਘਟਨਾ। ਮੈਂ ਇੱਕ ਭੁੱਖੇ ਜੀਵਨ ਨੂੰ ਤ੍ਰਿਪਤ ਕੀਤਾ। ਅਤੇ ਅਜਿਹਾ ਕਰਨ ਨਾਲ ਜੋ ਖੁਸ਼ੀ ਭਰਿਆ ਅਹਿਸਾਸ ਮੈਨੂੰ ਹੋਇਆ, ਉਹ ਮੈਂ ਜ਼ਿੰਦਗੀ ਭਰ ਨਹੀਂ ਭੁਲਾਂਗਾ।"
ਰਾਜਾ ਇਹ ਘਟਨਾ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ । ਉਸ ਨੇ ਵਿਦਵਾਨ ਨੂੰ ਕੀਮਤੀ ਚੀਜਾਂ ਭੇਟ ਕੀਤੀਆਂ ਅਤੇ ਕਿਹਾ," ਇਹ ਹੀ ਹੈ ਜੀਵਨ ਦਾ ਆਦਰਸ਼।"
Comments
Post a Comment