ਜਦੋਂ ਤੱਕ ਸੰਭਵ ਹੋ ਸਕੇ ਦਯਾਵਾਨ ਰਹੋ
* ਜਦੋਂ ਤੱਕ ਸੰਭਵ ਹੋ ਸਕੇ ਦਯਾਵਾਨ ਰਹੋ। ਸਾਰੀਆ ਪ੍ਰਮੁੱਖ ਧਾਰਮਿਕ ਪ੍ੰਪਰਾਵਾਂ ਦਾ ਮੂਲ ਤੌਰ 'ਤੇ ਇਕ ਪਿਆਰ, ਦਯਾ ਅਤੇ ਖਿਮਾ ਕਰਨਾ।
* ਜਦੋਂ ਤੱਕ ਸੰਭਵ ਹੋ ਸਕੇ ਦਯਾਵਾਨ ਰਹੋ । ਇਹ ਹਮੇਸ਼ਾ ਸੰਭਵ ਹੈ।
* ਖੁਸ਼ੀ ਆਪਣੇ ਆਪ ਬਣਾਈ ਹੋਈ ਨਹੀਂ ਮਿਲਦੀ। ਇਹ ਸਾਡੇ ਖੁਦ ਵਲੋ ਕੀਤੇ ਕੰਮਾਂ ਤੋਂ ਉਪਜਦੀ ਹੈ । ਜੇਕਰ ਤੁਸੀ ਦੂਜਿਆ ਦੀ ਮਦਦ ਕਰ ਸਕਦਾ ਹੋ ਤਾਂ ਕਰੋ।
* ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਹੋ ਤਾਂ ਘੱਟੋ - ਘੱਟ ਨੁਕਸਾਨ ਨਾ ਪਹੁੰਚਾਓ।
* ਜੇਕਰ ਤੁਸੀਂ ਕਿਸੇ ਖਾਸ ਧਰਮ ਵਿਚ ਵਿਸ਼ਵਾਸ ਰਖਦੇ ਹੋ ਤਾਂ ਇਹ ਚੰਗੀ ਗੱਲ ਹੈ । ਪਰ ਤੁਸੀ ਇਸ ਦੇ ਬਿਨਾ ਵੀ ਜਿਉਂਦੇ ਰਹਿ ਸਕਦੇ ਹੋ।
* ਜੇਕਰ ਤੁਸੀਂ ਦੂਸਰਿਆ ਨੂੰ ਖੁਸ਼ ਰੱਖਣ ਚਾਹਦੇ ਹੋ ਤਾਂ ਦਯਾ ਭਾਵ ਰੱਖੋ।
* ਜੇਕਰ ਤੁਸੀਂ ਖੁਦ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤਾ ਵੀ ਦਯਾਵਾਨ ਬਣੇ ਰਹੋ। ਪ੍ਰੇਮ ਅਤੇ ਦਯਾ ਜਰੂਰਤਾਂ ਹਨ , ਵਿਲਾਸਤਾ ਨਹੀਂ। ਇਹਨਾ ਤੋ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ।
* ਪੁਰਾਣੇ ਮਿੱਤਰ ਵਿਛੜ ਜਾਂਦੇ ਹਨ। ਨਵੇਂ ਮਿੱਤਰ ਮਿਲ ਜਾਂਦੇ ਹਨ। ਇਹ ਓਸੇ ਤਰ੍ਹਾਂ ਹੈ ਜਿਵੇਂ ਪੁਰਾਣਾਂ ਦਿਨ ਚੜ੍ਹ ਜਾਂਦਾ ਹੈ। ਪਰ ਮਹੱਤਵਪੂਰਨ ਹੈ ਉਸ ਨੂੰ ਸਾਰਥਕ ਬਣਾਉਣਾ। ਭਾਵੇਂ ਉਹ ਇਕ ਸਾਰਥਕ ਮਿੱਤਰ ਹੋਵੇ ਜਾਂ ਸਾਰਥਕ ਦਿਨ।
* ਨੀਂਦ ਸਭ ਤੋਂ ਵੱਡਾ ਚਿੰਤਨ ਹੈ ।
* ਵਿਅਕਤੀ ਕਦੀ ਕਦੀ ਕੁੱਝ ਕਹਿ ਕੇ ਗਤੀਸ਼ੀਲ ਪ੍ਰਭਾਵ ਬਣਾਉਦਾ ਹੈ ਅਤੇ ਕਦੀ ਕਦੀ ਚੁੱਪ ਰਹਿ ਕੇ ਉਸੇ ਤਰ੍ਹਾਂ ਦੀ ਮਹੱਤਵਪੂਰਨ ਛਾਪ ਛੱਡਦਾ ਹੈ।
* ਖੁਸ਼ ਰਹਿਣਾ ਸਾਡੇ ਜੀਵਨ ਦਾ ਟੀਚਾ ਹੈ ।
* ਅਸੀਂ ਧਰਮ ਅਤੇ ਧਿਆਨ ਬਿਨਾ ਰਹਿ ਸਕਦੇ ਹਾਂ ਪਰ ਅਸੀਂ ਮਨੁੱਖੀ ਪ੍ਰੇਮ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ । ਅਸੀਂ ਬਾਹਰੀ ਦੁਨੀਆਂ ਤੋਂ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ , ਜਦੋਂ ਤੱਕ ਅਸੀਂ ਅੰਦਰੋਂ ਸ਼ਾਂਤ ਨਾ ਹੋਈਏ। ਵਿਅਕਤੀ ਭਾਵੇਂ ਕਿਸੇ ਵੀ ਧਰਮ ਵਿਚ ਵਿਸ਼ਵਾਸ ਰੱਖਦਾ ਹੋਵੇ ਪਰ ਕੋਈ ਵੀ ਅਜਿਹਾ ਧਰਮ ਨਹੀਂ ਹੈ, ਜੋਂ ਦਯਾ ਅਤੇ ਹਮਦਰਦੀ ਦੀ ਸ਼ਲਾਘਾ ਨਾ ਕਰਦਾ ਹੋਵੇ ।ਮਨੁੱਖ ਆਪਣੀ ਸਮਰਥਾ ਅਤੇ ਆਤਮ-ਵਿਸ਼ਵਾਸ਼ ਨਾਲ ਇੱਕ ਬਿਹਤਰ ਦੁਨੀਆਂ ਦਾ ਨਿਰਮਾਣ ਕਰ ਸਕਦਾ ਹੈ।
Comments
Post a Comment