ਸੱਚੇ ਕਰਮ ਜੋਗੀ ਦੀ ਪਛਾਣ।

ਇੱਕ ਗਧਾ ਬਹੁਤ ਉਦਾਸ ਰਹਿੰਦਾ ਸੀ। ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਸ ਦਾ ਮਾਲਕ ਹਰ ਰੋਜ਼ ਉਸ ' ਤੇ ਕੱਪੜਿਆਂ ਦੀਆਂ ਭਾਰੀਆਂ ਗੱਠੜੀਆ ਲੱਦ ਕੇ ਤਲਾਬ 'ਤੇ ਧੋਣ ਲਈ ਲਿਜਾਂਦਾ ਹੈ। ਧੋਣ ਤੋਂ ਬਾਅਦ ਕੱਪੜੇ ਹੋਰ ਭਾਰੇ ਹੋ ਜਾਂਦੇ ਹਨ। ਉਨ੍ਹਾਂ ਨੂੰ ਲੱਦ ਕੇ ਉਸ ਨੂੰ ਵਾਪਸ ਘਰ ਤਕ ਵੀ ਲਿਆਂਉਣਾ ਪੈਂਦਾ ਹੈ । ਮਾਲਕ ਗਧੇ ਦਾ ਪੂਰਾ ਧਿਆਨ ਰੱਖਦਾ ਸੀ, ਉਸ ਨੂੰ ਖਾਣ ਲਈ ਹਰਾ ਹਰਾ ਘਾਹ ਦਿੰਦਾ‌‌ ਸੀ।ਇਸ ਦੇ ਬਾਵਜੂਦ ਗਧਾ‌‌ ਉਦਾਸ ਰਹਿੰਦਾ ।
ਇੱਕ ਵਾਰ ਗਧਾ  ਪਿੱਠ 'ਤੇ ਕੱਪੜਿਆ ਦੀ ਭਾਰੀ ਗੱਠੜੀ ਲੱਦ ਕੇ ਚੱਲ ਰਿਹਾ ਸੀ । ਉਸੇ ਵੇਲੇ ਉਥੋਂ ਇਕ ਮਾਹਰਿਸ਼ੀ ਲੰਘੇ।  ਉਨ੍ਹਾਂ ਦੇਖਿਆ ਕਿ ਗਧੇ ਦੇ ਨੇੜੇ ਹੀ ਇਕ ਕੀੜ੍ਹੀ ਵੀ ਖੰਡ ਦੀ ਡਲੀ ਲੈ ਕੇ ਲੰਘ ਰਹੀ ਹੈ । ਉਨਾ ਝੁਕ ਕੇ ਕੀੜੀ ਨੂੰ ਪ੍ਰਣਾਮ ਕੀਤਾ  । ਇਹ ਦੇਖ ਕੇ ਗਧੇ ਨੂੰ ਬਹੁਤ ਹੈਰਾਨੀ ਹੋਈ ।ਉਸ ਨੇ  ਕੀੜੀ ਨੂੰ ਪ੍ਰਣਾਮ ਕਰਨ ਦਾ ਕਾਰਨ ਪੁੱਛਿਆ।
 ਮਹਾਂਰਿਸ਼ੀ ਬੋਲੇ,"ਇਹ ਕੀੜੀ ਕਰਮਯੋਗੀ ਹੈ।ਇਹ ਪੂਰੀ ਮਿਹਨਤ ਤੇ ਵਫਾਦਾਰੀ ਨਾਲ ਆਪਣਾ ਕੰਮ ਕਰਦੀ ਹੈ । ਜ਼ਰਾ ਦੇਖ , ਇਹ ਆਪਣੀ ਪਿੱਠ 'ਤੇ ਖੰਡ ਦੀ ਕਿੰਨੀ ਵੱਡੀ ਡਲੀ ਲੈ ਕੇ ਜਾ ਰਹੀ ਹੈ । ਇਹ ਦੇਖ ਕੇ ਮੈਂ ਇਸ ਦੀ ਮਿਹਨਤ ਨੂੰ ਨਮਨ ਕੀਤਾ।"
ਗਧੇ ਨੂੰ ਇਹ ਚੰਗਾ ਨਾ ਲੱਗਾ । ਉਸ ਨੇ  ਸ਼ਿਕਾਇਤੀ ਸੁਰ ਵਿਚ ਮਹਾਂਰਿਸ਼ੀ  ਨੂੰ ਕਿਹਾ," ਇਹ ਤਾਂ ਬੇਇਨਸਾਫ਼ੀ ਹੈ । ਕੀੜੀ ਨਾਲੋਂ ਕਈ ਗੁਣਾ ਜ਼ਿਆਦਾ ਬੋਝ ਤਾਂ ਮੈ ਚੁੱਕਿਆ ਹੋਇਆ ਹੈ । ਮੈਨੂੰ ਜਿਆਦਾ ਵੱਡਾ ਕਰਮਯੋਗੀ ਮੰਨਣਾ ਚਾਹੀਦਾ ਹੈ।
ਮਹਾਰਿਸ਼ੀ ਮੁਸਕਰਾਏ ਅਤੇ ਬੋਲੇ," ਤੈਨੂੰ ਇਹ ਸੋਚਣ ਤੋਂ ਪਹਿਲਾਂ ਕੀੜੀ ਤੇ ਆਪਣੇ ਵਿਚਕਾਰ ਆਕਾਰ ਦਾ ਫਰਕ ਵੀ ਦੇਖਣਾ ਚਾਹੀਦਾ ਹੈ। ਦੇਖ, ਤੇਰੇ ਨਾਲ਼ੋਂ ਕਿੰਨੀ ਛੋਟੀ ਕੀੜੀ ਨੇ  ਆਪਣੇ ਆਕਾਰ ਦੇ ਬਰਾਬਰ ਦੀ ਡਲੀ  ਪਿੱਠ 'ਤੇ ਚੁੱਕੀ ਹੋਈ ਹੈ। ਉਹ ਆਪਣਾ ਕੰਮ ਖੁਸ਼ੀ ਖੁਸ਼ੀ ਕਰ ਰਹੀ ਹੈ,  ਜਦਕਿ ਤੇਰੇ ਚਿਹਰੇ 'ਤੇ ਕੰਮ ਦਾ ਬੋਝ ਸਮਝ ਕੇ ਕਰਨ ਦਾ ਤਣਾਅ ਨਜ਼ਰ ਆ ਰਿਹਾ ਹੈ। ਕੰਮ ਨੂੰ ਭਾਰ ਸਮਝ ਕੇ ਕਰਨ ਵਾਲਾ ਕਰਮਯੋਗੀ ਨਹੀਂ ਕਹਾਉਂਦਾ। ਸੱਚਾ ਕਰਮਯੋਗੀ ਤਾਂ ਉਹ ਹੈ ਜੋ ਕੋਈ ਵੀ ਕੰਮ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਨੂੰ ਖ਼ੁਸ਼ੀ ਨਾਲ ਪੂਰਾ ਕਰਦਾ ਹੈ।"

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ