ਜੀਵਨ 'ਚ ਟੀਚਾ ਹੋਣਾ ਜ਼ਰੂਰੀ ਕਿਉ ਹੈ?

ਜੇਕਰ ਤੁਹਾਨੂੰ ਪੁਛਿਆ ਜਾਵੇ ਕਿ ਤੁਸੀ ਆਪਣੇ ਲਈ ਟੀਚੇ ਨਿਰਧਾਰਿਤ ਕੀਤੇ ਹਨ ਤਾਂ ਤੁਹਾਡੇ ਸਿਰਫ਼ ਦੋ ਹੀ ਜਵਾਬ ਹੋ ਸਕਦੇ ਹਨ, ਹਾਂ ਜਾਂ ਨਾਂਹ। ਜੇਕਰ ਜਵਾਬ ਹਾਂ ਹੈ ਤਾਂ ਇਹ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਜ਼ਿਆਦਾਤਰ ਲੋਕ ਬਿਨਾਂ ਕਿਸੇ ਨਿਰਧਾਰਿਤ ਟੀਚੇ ਤੋਂ ਹੀ ਜ਼ਿੰਦਗੀ ਗੁਜ਼ਾਰੀ ਜਾ ਰਹੇ ਹਨ ਅਤੇ ਤੁਸੀਂ ਉਨ੍ਹਾਂ ਨਾਲੋਂ ਕਿਤੇ ਚੰਗੀ ਹਾਲਤ ਵਿਚ ਜੇਕਰ ਜਵਾਬ ਨਾ ਥੋੜਾ ਚਿੰਤਾ ਦਾ ਵਿਸ਼ਾ ਹੈ । ਥੋੜਾ ਇਸ ਲਈ ਕਿਉਕੇ ਚਾਹੇ ਤੁਹਾਡਾ ਆਪਣਾ ਕੋਈ ਟੀਚਾ ਨਾ ਹੋਵੇ ਪਰ ਜਲਦੀ ਹੀ ਸੋਚ ਵਿਚਾਰ ਕਰ ਕੇ ਆਪਣੇ ਲਈ ਇਕ ਨਿਰਧਾਰਿਤ ਕਰ ਸਕਦੇ ਹੋ। ਟੀਚਾ ਇਕ ਅਜਿਹਾ ਕੰਮ ਹੈ , ਜਿਸ ਨੂੰ ਅਸੀਂ ਸਿੱਧ  ਕਰਨ ਦੀ ਮਨਸ਼ਾ ਰੱਖਦੇ ਹਾਂ । ਇਕ ਵਿਦਿਆਰਥੀ ਦਾ ਟੀਚਾ ਹੋ ਸਕਦਾ ਹੈ ਫਾਈਨਲ ਪ੍ਰੀਖਿਆ 'ਚ 80% ਤੋਂ ਜ਼ਿਆਦਾ ਅੰਕ ਲਿਆਉਣਾ, ਇਕ ਕਰਮਚਾਰੀ ਦਾ ਟੀਚਾ ਹੋ ਸਕਦਾ ਹੈ ਆਪਣੀ ਕਾਬਲੀਅਤ ਦੇ ਆਧਾਰ 'ਤੇ ਤਰੱਕੀ ਪਾਉਣ ਦਾ , ਇਕ ਘਰੇਲੂ ਔਰਤ ਦਾ ਟੀਚਾ  ਹੋ ਸਕਦਾ ਹੈ ਘਰੇਲੂ ਕਾਰੋਬਾਰ ਦੀ ਸ਼ੁਰੁਆਤ ਕਰਨਾ, ਇਕ ਬਲਾਗਰ ਦਾ ਟੀਚਾ ਹੋ ਸਕਦਾ ਹੈ ਆਪਣੇ ਬਲਾਗ ਦੀ ਪੇਜ਼ ਰੈਂਕ 0 ਤੋਂ 3 ਤੱਕ ਲੈ ਜਾਣਾ।

ਸਹੀ ਦਿਸ਼ਾ ਵਿਚ ਅੱਗੇ ਵਧਣ ਦੇ ਲਈ ਜਦੋਂ ਤੁਸੀ ਸਵੇਰੇ ਘਰ ਤੋਂ ਨਿਕਲਦੇ ਹੋ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀ ਕਿੱਥੇ ਜਾਣਾ ਹੈ ਅਤੇ ਤੁਸੀ ਪਹੁੰਚਦੇ ਹੋ। ਸੋਚੋ ਅਗਰ ਤੁਹਾਨੂੰ ਇਹੀ ਨਾ ਪਤਾ ਹੋਵੇ ਕਿ ਤੁਸੀ ਕਿੱਥੇ ਹੋ, ਭਲਾ ਤੁਸੀ ਕੀ ਕਰੋਗੇ ?  ਇੱਧਰ - ਓਧਰ ਫਿਰਨ ਵਿਚ ਹੀ ਸਮਾਂ ਨਸ਼ਟ ਹੋ ਜਾਵੇਗਾ । ਇਸੇ ਤਰ੍ਹਾਂ ਇਸ ਜੀਵਨ ਵਿੱਚ ਵੀ ਜੇਕਰ ਤੁਸੀਂ ਆਪਣੇ ਲਈ ਟੀਚੇ ਨਹੀਂ ਬਣਾਏ ਹਨ ਤਾਂ ਤੁਹਾਡੀ ਜ਼ਿੰਦਗੀ ਤਾਂ ਚਲਦੀ ਰਹੀਗੀ ਪਰ ਬਾਅਦ ਵਿਚ ਪਿੱਛੇ ਮੁੜ ਕੇ ਦੇਖੋਗੇ ਤਾਂ ਸ਼ਾਇਦ ਤੁਹਾਨੂੰ ਪਛਤਾਵਾ ਹੋਵੇ ਕਿ ਤੁਸੀਂ ਕੁਝ ਖਾਸ ਨਹੀਂ ਕਰ ਪਏ । ਟੀਚਾ ਵਿਅਕਤੀ ਨੂੰ ਇਕ ਸਹੀ ਦਿਸ਼ਾ ਦਿੰਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਕਿਹੜਾ ਕੰਮ ਉਸ ਦੇ ਲਈ ਜ਼ਰੂਰੀ ਹੈ ਅਤੇ ਕਿਹੜਾ ਨਹੀਂ । ਭਗਵਾਨ ਨੇ ਇਨਸਾਨ ਨੂੰ ਊਰਜਾ ਅਤੇ ਸੀਮਤ ਸਮਾਂ ਦਿੱਤਾ ਹੈ । ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਦਾ ਉਪਯੋਗ ਸਹੀ ਤਰੀਕੇ ਨਾਲ ਕਰੀਏ । ਜਿਸ ਨੂੰ ਵੀ ਪੁੱਛੋ ਇਹ ਕਹਿੰਦਾ ਹੈ ਕਿ ਮੈਂ ਇਕ ਸਫ਼ਲ ਵਿਅਕਤੀ ਬਣਨਾ ਚਾਹੰਦਾ ਹਾਂ ਪਰ  ਅਗਰ ਇਹ ਪੁਛੀਏ ਕਿ ਕੀ ਹੋ ਜਾਣ ਨਾਲ ਉਹ ਖੁਦ ਨੂੰ ਸਫ਼ਲ ਇਨਸਾਨ ਮੰਨੇਗਾ ਤਾਂ ਉਸਦਾ ਉੱਤਰ ਘੱਟ ਹੀ ਲੋਕ ਪੂਰੇ ਵਿਸ਼ਵਾਸ ਨਾਲ ਦੇ ਪਾਉਣਗੇ । ਸਭ ਦੇ ਲਈ ਸਫਲਤਾ ਦਾ ਮਤਲਬ ਅਲੱਗ-ਅਲੱਗ ਹੁੰਦਾ ਹੈ ਅਤੇ ਇਹ ਮਤਲਬ ਟੀਚੇ ਨਾਲ ਹੀ ਨਿਰਧਾਰਿਤ ਹੁੰਦਾ ਹੈ । 

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ