ਤੜਕੇ ਜਾਗਣ ਵਾਲੇ ਨੂੰ ਦੈਵਿਕ ਸ਼ਕਤੀ ਮਿਲਦੀ ਹੈ।
ਅੱਜ ਦੇ ਜ਼ਮਾਨੇ ਵਿਚ ਤਣਾਅ ਵਧ ਰਿਹਾ ਹੈ। ਸੱਚੀ ਖੁਸ਼ੀ ਜਾ ਰਹੀ ਹੈ , ਜੀਵਨ ਵਿਚ ਰਸ ਨਹੀਂ ਰਿਹਾ। ਅਜਿਹੀ ਹਾਲਤ ਵਿੱਚ ਰੱਬ ਦਾ ਧਿਆਨ, ਯੋਗਾ ਆਦਿ ਹੀ ਵਿਅਕਤੀ ਨੂੰ ਬਚਾ ਸਕਦੇ ਹਨ।ਦੁਨੀਆ ਭਰ ਦੇ ਦੁੱਖਾਂ ਤੇ ਸੰਤਾਪਾਂ ਦੀ ਅੱਗ ਵਿਚ ਤਪੇ ਹੋਏ ਲੋਕਾਂ ਲਈ ਇਕੋ ਦਵਾਈ ਹੈ ਰੱਬ ਦੀ ਭਗਤੀ, ਧਿਆਨ- ਸਾਧਨਾ ਤੇ ਯੋਗਾ।
ਆਪਣੀਆਂ ਦੀ ਸਟ ਨਾਲ ਆਦਮੀ ਦਾ ਦਿਲ ਰੋਂਦਾ ਹੈ। ਅਜਿਹੀ ਹਾਲਤ ਵਿੱਚ ਸਾਰੇ ਦੁੱਖਾਂ ਦਾ ਇਕੋ ਇਲਾਜ ਹੈ ਕਿ ਨਿਯਮ ਤੇ ਸ਼ਰਧਾ ਨਾਲ ਪ੍ਰਮਾਤਮਾ ਦੀ ਗੋਦ ਵਿਚ ਬੈਠਣਾ ਸ਼ੁਰੂ ਕਰੋ। ਇਸ ਦੇ ਲਈ ਸਵੇਰੇ ਉਸ ਵੇਲੇ ਜਾਗੋ ਜਦੋਂ ਮਾਲਕ ਦਾ ਵੇਲਾ ਹੋਵੇ। ਜਦੋਂ ਆਕਾਸ਼ ਦੇ ਮੱਥੇ 'ਤੇ ਸੂਰਜ ਦੀ ਲਾਲਗੀ ਆ ਰਹੀ ਹੋਵੇ, ਤਾਰਿਆਂ ਦੀ ਬਾਰਾਤ ਵਿਦਾ ਹੋ ਰਹੀ ਹੋਵੇ ।
ਤੜਕੇ ਉੱਠਣ ਵਾਲੇ ਦੇ ਮੱਥੇ 'ਤੇ ਕੁਦਰਤ ਖੁਸ਼ਕਿਸਮਤੀ ਦਾ ਤਿਲਕ ਲਗਾਉਂਦੀ ਹੈ । ਏਸ ਵੇਲੇ ਜਾਗਣ ਨਾਲ ਵਿਅਕਤੀ ਨੂੰ ਮਿਲਦੀ ਹੈ ਜਾਦੀ ਹੈ ਯਾਦ ਸ਼ਕਤੀ ਵਧਦੀ ਹੈ।।
ਰੱਬ ਸਾਰਿਆਂ ਵਿੱਚ ਹੈ ਪਰ ਪਰਗਟ ਨਹੀਂ ਹੈ ਜਦੋਂ ਪ੍ਰਗਟ ਹੋਵੇਗਾ ਉਸ ਦਾ ਅਹਿਸਾਸ ਹੋਵੇਗਾ ਇਸ ਨਾਲ ਆਨੰਦ ਮਿਲੇਗਾ ਜਦੋਂ ਦਿਲ ਵਿੱਚ ਦਰਿਆ ਰਾਵੀ ਤੁਸੀਂ ਸੰਵੇਦਨਸ਼ੀਲ ਬਣ ਜਾਓਗੇ ਭਗਤੀ ਦੀਆਂ ਲਹਿਰਾਂ ਹੋਣ ਲੱਗਦੀਆਂ ਹਨ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿਚ ਪਰਗਟ ਹੋਣ ਲੱਗਾ ਹੈ ਤਾਂ ਸਮਝੋ ਕਿ ਉਸ ਪਰਮਾਤਮਾ ਦੀ ਕਿਰਪਾ ਹੋ ਰਹੀ ਹੈ
ਪ੍ਰੇਮ ਦੀ ਲਹਿਰ ਅੰਦਰੋਂ ਪ੍ਰਗਟ ਹੋਵੇ, ਤੜਕੇ ਉੱਠ ਕੇ ਮਨ ਧਿਆਨ ਵਿੱਚ ਲੱਗਣ ਲੱਗ ਜਾਵੇ ਤਾਂ ਅੰਦਰੋਂ ਅਜਿਹੀ ਹਿਲੋਰ ਉੱਠੇਗੀ ਕੀ ਤੁਹਾਨੂੰ ਆਪਣੀ ਸੁੱਧ-ਬੁੱਧ ਨਹੀਂ ਰਹੇਗੀ। ਆਨੰਦ ਅੰਦਰੋਂ ਆਉਣਾ ਸ਼ੁਰੂ ਹੋ ਜਾਵੇਗਾ ।
ਉਸ ਪਰਮਾਤਮਾ ਨੂੰ ਕਿਸੇ ਵੀ ਨਾਂ ਨਾਲ ਬੁਲਾਓ ਪਰ ਉਸ ਦੇ ਹੋ ਕੇ ਬੁਲਾਓ । ਪਰਮਾਤਮਾ ਨਾਲ ਪਿਆਰ ਹੋਵੇਗਾ ਤਾਂ ਉਸ ਦੀ ਕਿਰਪਾ ਵਿਚ ਵੀ ਪਿਆਰ ਹੋਵੇਗਾ । ਮੇਰਾ ਹਰ ਮਨ ਵਿੱਚ ਹੋਵੇ ਗਾ। ਉਸ ਦੀ ਉਸਤਤ ਸੁਣੋ ਤਾਂ ਜੋ ਪਿਆਰ ਦੀ ਜੋਤ ਹੋਰ ਵੀ ਬਲੇ।
Comments
Post a Comment