ਮਨੁੱਖੀ ਜੀਵਨ ਵਿਚ ਕੇਸਰ ਦਾ ਮਹੱਤਵ
ਕੇਸਰ ਵਿੱਚ ਬਹੁਤ ਜ਼ਿਆਦਾ ਸਿਹਤਵਰਧਕ ਪਲਾਂਟ ਕੰਪਾਊਂਡਜ਼ ਹੁੰਦੇ ਹਨ ਜੋ ਕਿ ਬਹੁਤ ਹੀ ਘੱਟ ਕੁਦਰਤੀ ਜੜੀ ਬੂਟੀਆਂ ਚੋਂ ਮਿਲਦੇ ਹਨ।
ਲੇਕਿਨ ਹਰ ਮਹਿੰਗੀ ਚੀਜ਼ ਵਾਂਗ ਕੇਸਰ ਵੀ ਬਹੁਤ ਜ਼ਿਆਦਾ ਨਕਲੀ ਵਿਕਦਾ ਹੈ। ਕਰੀਬ 75 ਪ੍ਰਤੀਸ਼ਤ ਹਰ ਸਾਲ ਕੇਸਰ ਨਕਲੀ ਹੀ ਲੋਕਾਂ ਨੂੰ ਖਾਣ ਲਈ ਵੇਚਿਆ ਜਾਂਦਾ ਹੈ। 98% ਪ੍ਰਤੀਸ਼ਤ ਲੋਕਾਂ ਨੂੰ ਅਸਲੀ ਕੇਸਰ ਦੀ ਪਹਿਚਾਣ ਹੀ ਨਹੀਂ ਹੈ।
ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਵੱਧ ਨਕਲੀ ਕੇਸਰ ਵੇਚਿਆ ਜਾਂਦਾ ਹੈ। ਦਿੱਲੀ, ਕੋਲਕਾਤਾ, ਮੁੰਬਈ, ਬੰਗਲੋਰ ਆਦਿ ਸ਼ਹਿਰਾਂ ਵਿੱਚ ਵੀ ਵੱਡੇ ਪੱਧਰ ਤੇ ਨਕਲੀ ਕੇਸਰ ਵੇਚਿਆ ਜਾਂਦਾ ਹੈ। ਔਨਲਾਈਨ ਵੀ ਵੱਡੇ ਪੱਧਰ ਤੇ ਨਕਲੀ ਕੇਸਰ ਵੇਚਿਆ ਜਾਂਦਾ ਹੈ। ਭਾਰਤ ਦੇ ਹਰ ਸ਼ਹਿਰ ਦੀਆਂ ਨਿੱਕੀਆਂ - ਵੱਡੀਆਂ ਦੁਕਾਨਾਂ ਤੇ ਵੀ ਬਹੁਤ ਵੱਡੇ ਪੱਧਰ ਤੇ ਨਕਲੀ ਕੇਸਰ ਵਿਕਦਾ ਹੈ।
ਕਸ਼ਮੀਰ ਦੇ ਬਹੁਤੇ ਸ਼ਹਿਰਾਂ ਵਿੱਚ ਨਕਲੀ ਕੇਸਰ ਵਾਲੀ ਚਾਹ, ਦੁੱਧ, ਖੀਰ, ਗਰੀਨ ਟੀ ਅਤੇ ਨਕਲੀ ਕੇਸਰ ਦਾ ਡਰਿੰਕ ਵੀ ਟੂਰਿਸਟਾਂ ਨੂੰ ਵੱਡੇ ਪੱਧਰ ਤੇ ਬਹੁਤ ਮਹਿੰਗੇ ਭਾਅ ਵੇਚੇ ਜਾਂਦੇ ਹਨ।
ਜਿੱਥੇ ਅਸਲੀ ਕੇਸਰ ਬੇਹੱਦ ਲਾਭਦਾਇਕ ਹੈ ਉਥੇ ਨਕਲੀ ਕੇਸਰ ਬੇਹੱਦ ਜ਼ਿਆਦਾ ਨੁਕਸਾਨ ਦਾਇਕ ਹੈ। ਨਕਲੀ ਕੇਸਰ ਲਿਵਰ ਜਾਂ ਗੁਰਦੇ ਖ਼ਰਾਬ ਕਰ ਸਕਦਾ ਹੈ। ਇਹ ਫੂਡ ਪਾਈਪ ਦਾ ਕੈਂਸਰ ਬਣਾ ਸਕਦਾ ਹੈ। ਇਹ ਬਵਾਸੀਰ, ਸੰਗ੍ਰਹਿਣੀ, ਅਲੱਰਜੀ ਵੀ ਬਣਾ ਸਕਦਾ ਹੈ।
ਇਸ ਲਈ ਜੇ ਤੁਹਾਨੂੰ ਅਸਲੀ ਨਕਲੀ ਕੇਸਰ ਦੀ ਪਹਿਚਾਣ ਨਹੀਂ ਹੈ ਤਾਂ ਇਹ ਬਿਲਕੁਲ ਨਾ ਖਾਉ। ਨਕਲੀ ਕੇਸਰ ਜ਼ਿਆਦਾ ਤੇਜ਼ ਰੰਗ ਦਾ ਹੁੰਦਾ ਹੈ। ਇਹ ਜ਼ਿਆਦਾ ਚਮਕੀਲਾ, ਜ਼ਿਆਦਾ ਸਾਫ਼ ਸੁਥਰਾ ਅਤੇ ਜ਼ਿਆਦਾ ਲੰਮੇ ਧਾਗਿਆਂ ਚ ਹੁੰਦਾ ਹੈ। ਨਕਲੀ ਕੇਸਰ ਖਾਣ ਚ ਹਲਕੀ ਜਿਹੀ ਕੁੜੱਤਣ ਵਾਲਾ ਹੁੰਦਾ ਹੈ। ਜਾਂ ਲੋਹੇ ਦੀ ਜੰਗਾਲ ਵਾਲਾ ਸੁਆਦ ਹੁੰਦਾ ਹੈ। ਪ੍ਰੰਤੂ ਅਸਲੀ ਕੇਸਰ ਦੇ ਵਾਲ ਮੋਟੇ ਪਤਲੇ ਅਤੇ ਕਮਜ਼ੋਰ ਹੁੰਦੇ ਹਨ। ਇਸਦਾ ਟੇਸਟ ਥੋੜ੍ਹਾ ਮਿੱਟੀ ਵਰਗਾ ਹੁੰਦਾ ਹੈ। ਅਸਲੀ ਚੋਂ ਹਲਕੀ ਜਿਹੀ ਤਾਜ਼ਾ ਫੁੱਲਾਂ ਵਰਗੀ ਖ਼ੁਸ਼ਬੂ ਆਵੇਗੀ।
ਜਦ ਕਿ ਨਕਲੀ ਚੋਂ ਕੋਈ ਗੰਧ ਨਹੀਂ ਆਏਗੀ ਜਾਂ ਕਿਸੇ ਸੈਂਟ, ਪ੍ਰਫਿਊਮ ਵਰਗੀ ਖ਼ੁਸ਼ਬੂ ਆਉਂਦੀ ਹੁੰਦੀ ਹੈ।
ਹੁਣ ਗੱਲ ਕਰਦੇ ਹਾਂ ਅਸਲੀ ਕੇਸਰ ਦੀ।
ਇਹ ਤੱਤ ਵਿਅਕਤੀ
ਦੀ ਮਾਨਸਿਕਤਾ ਨੂੰ ਵਧੀਆ ਬਣਾਉਂਦੇ ਹਨ। ਵਿਅਕਤੀ ਉਦਾਸ ਰਹਿਣੋਂ ਹੱਟ ਜਾਂਦਾ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਲੱਗ ਪੈਂਦਾ ਹੈ। ਆਲਸੀ ਵਿਅਕਤੀ ਉਦਮੀ ਬਣ ਜਾਂਦਾ ਹੈ। ਹਰ ਵਕਤ ਉਦਾਸੀ ਭਰੀਆਂ ਗੱਲਾਂ ਕਰਨ ਵਾਲਾ ਹਸਮੁੱਖ ਤੇ ਮਜ਼ਾਕ ਕਰਨ ਵਾਲਾ ਬਣ ਜਾਂਦਾ ਹੈ।
ਕੇਸਰ ਵਿਅਕਤੀ ਦੀ ਨਿਰਣਾ ਕਰਨ ਦੀ ਸ਼ਕਤੀ ਵਧਾਉਂਦਾ
ਹੈ। ਇਹ ਦਿਮਾਗ਼ ਵੱਲ ਖ਼ੂਨ ਦਾ ਵਹਾਅ ਵੀ ਵਧਾਉਂਦਾ ਹੈ। ਇਹ ਖ਼ੂਨ ਚ ਆਕਸੀਜਨ ਵੀ ਵੱਧ ਮਿਲਣ ਲਾ ਦਿੰਦਾ ਹੈ। ਅੱਧਾ ਸਿਰ ਦਰਦ, ਸਿਰ ਭਾਰਾ ਰਹਿਣਾ, ਜ਼ਿਆਦਾ ਸੋਚ ਨਾ ਸਕਣਾ, ਜ਼ਿਆਦਾ ਬੋਲ ਨਾ ਸਕਣਾ ਜਾਂ ਜ਼ਿਆਦਾ ਜਾਗ ਨਾ ਸਕਣਾ ਆਦਿ ਨੁਕਸਾਂ ਨੂੰ ਵੀ ਕੇਸਰ ਠੀਕ ਕਰਦਾ ਹੈ।
ਕੇਸਰ ਸਰਦੀ ਰੋਗਾਂ ਤੋਂ ਵੀ ਬਚਾਅ ਕਰਦਾ ਹੈ। ਵਾਰ ਵਾਰ ਇਨਫੈਕਸ਼ਨ ਹੋਣੋਂ ਰੋਕਦਾ ਹੈ। ਖੰਘ, ਜ਼ੁਕਾਮ, ਛਿੱਕਾਂ, ਰੇਸ਼ਾ, ਅਲੱਰਜੀ ਆਦਿ ਵਾਲੇ ਨੂੰ ਵੀ ਕੇਸਰ ਬਹੁਤ ਫ਼ਾਇਦਾ ਕਰਦਾ ਹੈ ਤੇ ਜਿਸਨੂੰ ਬਚਪਨ ਵਿੱਚ ਨਿਮੋਨੀਆ ਜਾਂ ਟੀ ਬੀ ਹੋਈ ਹੋਵੇ ਉਸਨੂੰ ਵੀ ਬਹੁਤ ਲਾਭ ਦਿੰਦਾ ਹੈ।
ਔਰਤਾਂ ਦੇ ਪੀਰੀਅਡ ਦੌਰਾਨ ਦਰਦ ਹੋਣ ਨੂੰ ਰੋਕਦਾ ਹੈ। ਅੰਡਾ ਸਹੀ ਸਾਈਜ਼ ਚ' ਬਣਨ ਅਤੇ ਸਹੀ ਸਮੇਂ ਰਿਲੀਜ਼ ਹੋਣ ਲਾਉਂਦਾ ਹੈ। ਪੀਰੀਅਡਜ਼ ਦੇ ਨੁਕਸ ਕਾਰਨ ਬਣਨ ਵਾਲੀਆਂ ਕੰਪਲੀਕੇਸ਼ਨਜ਼ ਵੀ ਘਟਾਉਂਦਾ ਹੈ।
ਚਿੜਚਿੜਾਪਨ, ਜਲਦੀ ਥੱਕਣਾ,
ਰੋਣ ਨੂੰ ਦਿਲ ਕਰਨਾ, ਵਾਲ ਝੜਨੇ, ਚਿਹਰੇ ਤੇ ਅਣਲੋੜੀਂਦੇ
ਵਾਲ ਆਉਣੇ, ਸਿਰ ਦੇ ਵਾਲ ਝੜਨੇ, ਚਿਹਰੇ ਤੇ ਦਾਗ਼,
ਛਾਹੀਆਂ, ਕਾਲਾਪਨ, ਝੁਰੜੀਆਂ ਆਦਿ ਤੋਂ ਵੀ ਬਚਾਅ ਕਰਦਾ, ਤੇ ਫੈਸ ਤੇ ਗਲੋਂ ਆਉਂਦਾ ਹੈ।
ਬੇਔਲਾਦ ਮਰਦਾਂ ਲਈ
ਵੀ ਇਹ ਬਹੁਤ ਵਧੀਆ ਦਵਾਈ ਵਾਂਗ ਕੰਮ ਕਰਦਾ ਹੈ। ਜਿਨ੍ਹਾਂ ਮਰਦਾਂ ਦੇ ਟੈਸਟੋਸਟੀਰੋਨ ਘੱਟ ਰਹਿੰਦਾ ਹੋਵੇ, ਜੋ ਇਕੱਲਤਾ ਪਸੰਦ ਹੋਣ, ਜੋ ਬਣਨ ਠਣਨ ਨੂੰ ਬਿਲਕੁਲ ਪਸੰਦ ਨਾ ਕਰਦੇ
ਹੋਣ, ਜਿਨ੍ਹਾਂ ਨੂੰ ਹੱਸਣਾ ਖੇਡਣਾ ਵੀ ਪਸੰਦ ਨਾ ਹੋਵੇ, ਉਨ੍ਹਾਂ ਮਰਦਾਂ ਲਈ ਇਹ ਵਧੀਆ ਟੌਨਿਕ ਵਾਂਗ ਕੰਮ ਕਰਦਾ ਹੈ।
ਕੇਸਰ ਵਾਰ ਵਾਰ ਭੁੱਖ ਲੱਗਣੋਂ ਵੀ ਹਟਾਉਂਦਾ ਹੈ , ਤੇ ਸਰੀਰਕ ਕਮਜ਼ੋਰੀ ਵੀ ਦੂਰ ਕਰਦਾ ਹੈ, ਸਰੀਰ ਦਾ ਢਿੱਲਾਪਨ ਵੀ ਘਟਾਉਂਦਾ ਹੈ ਤੇ ਸਰੀਰਕ ਫਿਗਰ ਸੋਹਣੀ ਬਣਾਉਣ
ਚ' ਵੀ ਮਦਦ ਕਰਦਾ ਹੈ।
ਕੇਸਰ ਨੂੰ ਸੇਵੀਆਂ, ਖੀਰ, ਕੜਾਹ, ਖਿਚੜੀ, ਪੁਲਾਉ, ਦਲੀਆ, ਦੁੱਧ, ਦਹੀਂ, ਲੱਸੀ ਆਦਿ ਚ ਵੀ ਪਾ ਸਕਦੇ ਹੋ ਤੇ ਕਿਸੇ ਸਮੂਦੀ, ਸੂਪ, ਸ਼ੇਕ, ਵੈੱਜ ਮਿਲਕ ਆਦਿ ਚ ਵੀ ਪਾ ਸਕਦੇ ਹੋ।
ਇਹਨੂੰ ਪਾਣੀ ਚ ਘੋਲ ਕੇ ਵੀ ਪੀ ਸਕਦੇ ਹੋ। ਇਹ ਜਿੰਨੀ ਘੱਟ ਮਾਤਰਾ ਅਤੇ ਜਿੰਨਾ ਜ਼ਿਆਦਾ ਸਮਾਂ ਰੋਜ਼ਾਨਾ ਖਾ ਸਕਦੇ ਹੋ, ਓਨਾ ਹੀ ਫ਼ਾਇਦੇਮੰਦ ਹੈ।
ਕੇਸਰ ਦੀ ਰੋਜ਼ਾਨਾ ਮਾਤਰਾ 20-30 ਮਿਲੀਗ੍ਰਾਮ ਹੈ। ਇਹ ਵੱਧ ਤੋਂ ਵੱਧ 500 ਮਿਲੀਗ੍ਰਾਮ ਰੋਜ਼ਾਨਾ ਖਾਧਾ ਜਾ ਸਕਦਾ ਹੈ।
Comments
Post a Comment