ਸਬਰ ਦਾ ਫਲ ਮਿੱਠਾ ਹੁੰਦਾ ਹੈ ।
ਇਕ ਮੁੰਡਾ ਆਪਣੀ ਗਰੀਬੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਨਦੀ ਤੇ ਗਿਆ।
ਉਥੇ ਇਕ ਸਾਧੂ ਨੇ ਉਸ ਨੂੰ ਇੰਜ ਕਰਨ ਤੋਂ ਰੋਕ ਦਿੱਤਾ। ਸਾਧੂ ਨੇ ਮੁੰਡੇ ਦੀ ਪ੍ਰੇਸ਼ਾਨੀ ਬਾਰੇ ਸੁਣ ਕੇ ਕਿਹਾ , "ਮੇਰੇ ਕੋਲ ਇਕ ਵਿਦਿਆ ਹੈ ਜਿਸ ਨਾਲ ਇਕ ਜਾਦੂਈ ਘੜਾ ਬਣ ਜਾਏਗਾ । ਤੂੰ ਜੋ ਵੀ ਇਸ ਘੜੇ ਤੋ ਮੰਗੇਗਾ , ਇਹ ਦੇਵੇਗਾ ਪਰ ਜਿਸ ਦਿਨ ਇਹ ਘੜਾ ਟੁੱਟ ਗਿਆ, ਓਸੇ ਵੇਲੇ ਹੋ ਕੁਝ ਵੀ ਇਸ ਨੇ ਦਿੱਤਾ ਹੈ, ਸਭ ਗਾਇਬ ਹੋ ਜਾਵੇਗਾ ।
ਜੇ ਤੂੰ ਮੇਰੀ 2 ਸਾਲ ਸੇਵਾ ਕਰੇ ਤਾਂ ਇਹ ਘੜਾ ਮੈ ਤੈਨੂੰ ਦੇ ਸਕਦਾ ਹਾਂ ਅਤੇ ਕੇ 5 ਸਾਲ ਸੇਵਾ ਕਰੇਗਾ ਤਾਂ ਇਹ ਘੜਾ ਤਿਆਰ ਕਰਨ ਦੀ ਵਿਦਿਆ ਤੈਨੂੰ ਸਿੱਖ ਦੇਵਾਗਾਂ । ਬੋਲ ਤੂੰ ਕੀ ਚਾਹੁੰਦਾ ਏਂ?"
ਮੁੰਡੇ ਨੇ ਕਿਹਾ, ,"ਮਹਾਰਾਜ , ਮੈ ਤਾਂ 2 ਸਾਲ ਦੀ ਤੁਹਾਡੀ ਸੇਵਾ ਕਰਨੀ ਚਾਹਾਂਗਾ , ਮੈਨੂੰ ਤਾਂ ਜਲਦੀ ਜਲਦੀ ਇਹ ਘੜਾ ਚਾਹੀਦਾ ਹੈ। ਮੈ ਇਸ ਨੂੰ ਬਹੁਤ ਸੰਭਾਲ ਕੇ ਰੱਖਾਗਾ। ਕਦੇ ਟੁੱਟਣ ਨਹੀਂ ਦੇਵਾਗਾਂ।"
ਇਸ ਤਰ੍ਹਾਂ 2 ਸਾਲ ਸੇਵਾ ਕਰਨ ਤੋਂ ਬਾਅਦ ਮੁੰਡੇ ਨੇ ਜਾਦੂਈ ਘੜਾ ਹਾਸਲ ਕਰ ਲਿਆ ਅਤੇ ਆਪਣੇ ਘਰ ਪੁਹੰਚ ਗਿਆ। ਉਸ ਨੇ ਘੜੇ ਤੋਂ ਅਪਣੀ ਹਰ ਇੱਛਾ ਪੂਰੀ ਕਰਵਾਉਣੀ ਸ਼ੁਰੂ ਕਰ ਦਿੱਤੀ । ਮਹਿਲ ਬਣਵਾਇਆ, ਨੌਕਰ ਚਾਕਰ ਮੰਗੇ , ਸਾਰਿਆ ਨੂੰ ਆਪਣੀ ਸ਼ਾਨੋ- ਸ਼ੌਕਤ ਦਿਖਾਉਣ ਲੱਗਾ।
ਸਾਰਿਆ ਨੂੰ ਸੱਦ- ਸੱਦ ਕੇ ਦਾਵਤਾ ਦੇਣ ਲੱਗਾ ਅਤੇ ਬਹੁਤ ਹੀ ਐਸ਼ - ਆਰਾਮ ਭਰਿਆ ਜੀਵਨ ਜਿਊਣ ਲੱਗਾ । ਉਸ ਨੇ ਸ਼ਰਾਬ ਵੀ ਪੀਣੀ ਸ਼ੁਰੂ ਕਰ ਦਿੱਤੀ ਅਤੇ ਇਕ ਦਿਨ ਨਸ਼ੇ ਵਿਚ ਘੜਾ ਸਿਰ 'ਤੇ ਰੱਖ ਕੇ ਨੱਚਣ ਲੱਗਾ । ਅਚਾਨਕ ਠੋਕਰ ਲੱਗਣ ਨਾਲ ਘੜਾ ਟੁੱਟ ਗਿਆ। ਘੜਾ ਟੁੱਟਦਿਆਂ ਹੀ ਸਭ ਕੁਝ ਗਾਇਬ ਹੋ ਗਿਆ।
ਹੁਣ ਮੁੰਡਾ ਸੋਚਣ ਲੱਗਾ ਕਿ ਕਾਸ਼ ਉਸ ਨੇ ਕਾਹਲੀ ਨਾ ਕੀਤੀ ਹੁੰਦੀ ਅਤੇ ਘੜਾ ਬਨੌਣ ਦੀ ਵਿਦਿਆ ਸਿੱਖ ਲਈ ਹੁੰਦੀ ਤਾਂ ਅੱਜ ਉਹ ਮੁੜ ਕੰਗਾਲ ਨਾ ਹੁੰਦਾ।
ਰੱਬ ਸਾਨੂੰ ਹਮੇਸ਼ਾ 2 ਰਸਤਿਆ ' ਤੇ ਰੱਖਦਾ ਹੈ, ਇਕ ਸੌਖਾ - ਜਲਦੀ ਵਾਲਾ ਅਤੇ ਦੂਜਾ ਥੋੜ੍ਹਾ ਲੰਬਾ ਸਮੇਂ ਵਾਲਾ ਪਰ ਡੂੰਘੇ ਗਿਆਨ ਵਾਲਾ । ਇਕ ਅਸੀਂ ਚੁਣਨਾ ਹੁੰਦਾ ਹੈ ਕਿ ਅਸੀਂ ਕਿਸ ਰਸਤੇ ' ਤੇ ਚੱਲੀਏ।
Comments
Post a Comment