ਜਾਣੋ ਮਹਾਲਕਸ਼ਮੀ ਦੇ ਵੱਖ ਵੱਖ 8 ਸਵਰੂਪ
ਮਾਂ ਲਕਸ਼ਮੀ ਦੀ ਕਿਰਪਾ ਨਾਲ ਮਨੁੱਖ ਨੂੰ ਧਨ,ਯਸ਼ , ਸੁੱਖ ਅਤੇ ਸੰਪਤਾ ਦੀ ਪ੍ਰਾਪਤੀ ਹੁੰਦੀ ਹੈ। ਮਾਂ ਲਕਸ਼ਮੀ ਦੇ ਅੱਠ ਵੱਖ ਵੱਖ ਸਵਰੂਪ ਹਨ, ਜਾਣੋ ਲਕਸ਼ਮੀ ਜੀ ਦੇ ਇਨ੍ਹਾਂ ਅੱਠਾਂ ਸਵਰੂਪਾਂ ਦੇ ਰਹੱਸ ਨੂੰ।
1.ਧਨ ਲਕਸ਼ਮੀ: ਲਕਸ਼ਮੀ ਮਾ, ਧਨ ਲਕਸ਼ਮੀ ਦੇ ਰੂਪ 'ਚ ਆਪਣੇ ਭਗਤਾਂ ਦੀਆਂ ਆਰਥਿਕ ਸਮੱਸਿਆਵਾਂ ਅਤੇ ਦਰਿਦੱਰਤਾ ਦਾ ਨਾਸ਼ ਕਰ ਕੇ ਉਨ੍ਹਾਂ ਨੂੰ ਧਨ-ਦੌਲਤ ਨਾਲ ਪੂਰਨ ਕਰ ਕੇ ਘਰ 'ਚ ਬਰਕਤ ਦਿੰਦੀ ਹੈ। ਧਨ ਲਕਸ਼ਮੀ ਦੀ ਕਿਰਪਾ ਪ੍ਰਾਪਤੀ ਨਾਲ ਕਰਜ਼ ਅਤੇ ਹੋਰ ਆਰਥਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।
2. ਯਸ਼ ਲਕਸ਼ਮੀ : ਯਸ਼ ਲਕਸ਼ਮੀ ਜਾਂ ਐਸ਼ਵਰਿਆ ਲਕਸ਼ਮੀ ਰੂਪ 'ਚ ਲਕਸ਼ਮੀ ਜੀ ਦੀ ਅਰਾਦਨਾ ਕਰਨ ਨਾਲ ਮਨੁੱਖ ਨੂੰ ਸੰਸਾਰ 'ਚ ਮਾਣ - ਸਨਮਾਨ ਦੀ ਪ੍ਰਾਪਤੀ ਹੁੰਦੀ ਹੈ। ਯਸ਼ ਦੇਣ ਵਾਲੀ ਇਹ ਦੇਵੀ ਭਗਤ ਨੂੰ ਵਿਨਮਰਤਾ ਦੇ ਗੁਣ ਦਿੰਦੀ ਹੈ
3. ਆਯੁ ਲਕਸ਼ਮੀ : ਲੰਬੀ ਉਮਰ ਅਤੇ ਰੋਗ ਮੁਕਤ ਜੀਵਨ ਬਿਤਾਉਣ ਲਈ ਆਯੁ ਲਕਸ਼ਮੀ ਦੇ ਰੂਪ 'ਚ ਮਾਂ ਲਕਸ਼ਮੀ ਨੂੰ ਪੂਜਿਆ ਜਾਂਦਾ ਹੈ। ਮਾਂ ਦਾ ਇਹ ਰੂਪ ਸਰੀਰਿਕ ਅਤੇ ਮਾਨਸਿਕ ਰੋਗਾਂ ਤੋਂ ਮੁਕਤੀ ਦਿੰਦਾ ਹੈ ਅਤੇ ਮਨੁੱਖ ਦੀ ਉਮਰ 'ਚ ਵਾਧਾ ਕਰਦਾ ਹੈ।
4. ਵਾਹਨ ਲਕਸ਼ਮੀ : ਵਾਹਨ ਲਕਸ਼ਮੀ ਦੀ ਇੱਛਾ ਰੱਖਣ ਵਾਲੇ ਮਨੁੱਖ ਲਈ ਮਾਂ ਲਕਸ਼ਮੀ ਦੀ ਅਰਾਧਨਾ ਕਰਨਾ ਉੱਤਮ ਹੁੰਦਾ ਹੈ। ਮਾਂ ਲਕਸ਼ਮੀ ਦੀ ਕਿਰਪਾ ਨਾਲ ਵਾਹਨ ਸੁੱਖ ਪ੍ਰਾਪਤੀ ਹੁੰਦਾ ਹੈ।
5. ਸਥਿਰ ਲਕਸ਼ਮੀ : ਸਥਿਰ ਲਕਸ਼ਮੀ ਦੀ ਅਰਾਧਨਾ ਕਰਨ ਨਾਲ ਮਾਂ ਲਕਸ਼ਮੀ ਘਰ 'ਚ ਅੰਨਪੂਰਨਾ ਰੂਪ 'ਚ ਸਥਾਈ ਰੂਪ 'ਚ ਨਿਵਾਸ ਕਰਦੀ ਹੈ। ਇਸ ਦੀ ਕਿਰਪਾ ਨਾਲ ਘਰ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੁੰਦੀ ਅਤੇ ਘਰ ਹਮੇਸ਼ਾ ਭਰਪੂਰ ਰਹਿੰਦਾ ਹੈ।
6. ਸਤਿਆ ਲਕਸ਼ਮੀ : ਸਤਿਆ ਲਕਸ਼ਮੀ ਦੀ ਕਿਰਪਾ ਨਾਲ ਮਨੁੱਖ ਨੂੰ ਘਰ ਦੀ ਲਕਸ਼ਮੀ ਭਾਵ ਮਨ ਦੇ ਆਨੁਕੂਲ ਪਤਨੀ ਦੀ ਪ੍ਰਾਪਤੀ ਹੁੰਦੀ ਹੈ, ਜੋ ਇਕ ਚੰਗਾ ਮਿੱਤਰ , ਸਲਾਹਕਾਰ ਤੇ ਜੀਵਨ ਸਾਥੀ ਬਣ ਕੇ ਹਮੇਸ਼ਾ ਸਾਥ ਦਿੰਦੀ ਹੈ ।
7. ਸੰਤਾਨ ਲਕਸ਼ਮੀ : ਸੰਤਾਨਹੀਣ ਜੋੜਿਆਂ ਵੱਲੋਂ ਸੰਤਾਨ ਲਕਸ਼ਮੀ ਦੀ ਪ੍ਰਾਪਤੀ ਪੂਜਾ ਕਰਨ ਨਾਲ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹਨਾਂ ਦਾ ਵੰਸ਼ ਵਧਦਾ ਹੈ। ਸੰਤਾਨ ਲਕਸ਼ਮੀ ਦੇ ਰੂਪ 'ਚ ਦੇਵੀ ਮਾਂ ਇੱਛਾ ਅਨੁਸਾਰ ਸੰਤਾਨ ਦਿੰਦੀ ਹੈ
8. ਗ੍ਰਹਿ ਲਕਸ਼ਮੀ: ਗ੍ਰਹਿ ਲਕਸ਼ਮੀ ਦੇ ਰੂਪ 'ਚ ਮਾਂ ਲਕਸ਼ਮੀ ਦੀ ਅਰਾਧਨਾ ਕਰਨ ਨਾਲ ਖੁਦ ਦੇ ਘਰ ਦਾ ਸੁਪਨਾ ਪੂਰਾ ਹੁੰਦਾ ਹੈ ।ਇਸ ਦੇ ਇਲਾਵਾ ਘਰ ਸੰਬੰਧੀ ਹੋਰ ਸਮੱਸਿਆਵਾ ਦਾ ਹੱਲ ਵੀ ਛੇਤੀ ਹੋ ਜਾਂਦਾ ਹੈ।
Comments
Post a Comment