ਚਾਣੱਕਯ ਨੀਤੀ: ਇਨ੍ਹਾ 5 ਵਿਚਕਾਰੋਂ ਕਦੇ ਨਹੀਂ ਲੰਘਣਾ ਚਾਹੀਦਾ।

ਚਾਣੱਕਯ ਨੇ ਸੁਖੀ ਤੇ ਸ੍ਰੇਸ਼ਠ ਜੀਵਨ ਲਈ ਕਈ ਨੀਤੀਆਂ ਦੱਸੀਆ ਹਨ । ਅੱਜ ਵੀ ਜੇ ਉਨ੍ਹਾਂ ਨੀਤੀਆਂ ਦੀ ਪਾਲਣਾ ਕੀਤੀ ਜਾਵੇ ਤਾਂ ਅਸੀਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਾਂ। ਚਾਣੱਕਯ ਦੀ ਇਕ ਨੀਤੀ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਕਿਨ੍ਹਾਂ ਲੋਕਾਂ ਜਾਂ ਚੀਜਾਂ ਵਿਚਕਾਰੋਂ ਨਹੀਂ ਲੰਘਣਾ ਚਾਹੀਦਾ ।
     ਅਚਾਰੀਆ ਨੇ 5 ਅਜਿਹੇ ਵਿਅਕਤੀ ਤੇ ਚੀਜਾਂ ਦੱਸੀਆ ਹਨ, ਜਿਨ੍ਹਾਂ ਵਿਚਕਾਰੋਂ ਨਹੀਂ ਨਿਕਲਣਾ ਚਾਹੀਦਾ । 
          ਜਾਣੋ ਇਹ 5 ਕੌਣ ਹਨ : 
2 ਗਿਆਨੀ ਵਿਅਕਤੀ
   ਜਦੋਂ 2 ਗਿਆਨੀ ਜਾ ਬ੍ਰਾਹਮਣ ਵਿਅਕਤੀ ਗੱਲ ਕਰ ਰਹੇ ਹੋਣ ਤਾਂ ਉਹਨਾਂ ਵਿਚਕਾਰੋਂ ਨਿਕਲਣਾ ਹੋਣਾ ਚਾਹੀਦਾ। 1 ਪੁਰਾਣੀ ਕਹਾਵਤ ਹੈ ਕਿ ਗਿਆਨੀ ਸੇ ਗਿਆਨੀ ਮਿਲੇ, ਕਰੇ ਗਿਆਨ ਕੀ ਬਾਤ। ਇਸ ਤੋਂ ਭਾਵ ਹੈ ਕਿ ਜਦੋਂ 2 ਵਿਅਕਤੀ  ਮਿਲਦੇ ਹਨ ਤਾਂ ਉਹ ਗਿਆਨ ਦੀਆਂ ਗੱਲਾਂ ਹੀ ਕਰਦੇ ਹਨ, ਇਸ ਲਈ ਅਜਿਹੇ ਸਮੇਂ ਉਨ੍ਹਾਂ ਦੀ ਗੱਲਬਾਤ ਵਿਚ ਰੁਕਾਵਟ ਨਹੀਂ ਪਾਉਣੀ ਚਾਹੀਦੀ।
                   ਬ੍ਰਾਹਮਣ ਤੇ ਅੱਗ
   ਜੇ ਕਿਸੇ ਥਾਂ ' ਤੇ ਕੋਈ ਬ੍ਰਾਹਮਣ ਅੱਗ ਨੇੜੇ ਬੈਠਾ ਹੋਵੇ ਤਾਂ ਉਨ੍ਹਾਂ ਦੋਵਾਂ ਵਿਚਕਾਰੋਂ ਕਦੇ ਨਹੀਂ ਲੱਗਣਾ ਚਾਹੀਦਾ । ਅਜਿਹੀ ਸਥਿਤੀ ਵਿਚ ਇਹ ਸੰਭਵ ਹੈ ਕਿ ਉਹ ਬ੍ਰਾਹਮਣ ਹਵਨ ਜਾ ਯੱਗ ਕਰ ਰਿਹਾ ਹੋਵੇ ਅਤੇ ਸਾਡੇ ਕਾਰਨ ਉਸ ਦੀ ਪੂਜਾ ਅਧੂਰੀ ਰਹਿ ਜਾਵੇ ।
                     ਮਾਲਕ ਤੇ ਨੌਕਰ
  ਜਦੋਂ ਮਾਲਕ ਤੇ ਨੌਕਰ ਗੱਲਬਾਤ ਕਰ ਰਹੇ ਹੋਣ ਤਾਂ ਉਨ੍ਹਾਂ ਵਿਚਕਾਰੋਂ ਵੀ ਨਹੀਂ ਨਿਕਲਣਾ ਚਾਹੀਦਾ  । ਹੋ ਸਕਦਾ ਹੈ ਕੇ ਮਾਲਕ ਆਪਣੇ ਨੌਕਰ ਨੂੰ ਕੋਈ ਜਰੂਰੀ ਕੰਮ ਸਮਝਾ ਰਿਹਾ ਹੋਵੇ। ਅਜਿਹੇ ਸਮੇਂ ਜੇ ਅਸੀਂ ਉਨ੍ਹਾਂ ਵਿਚਕਾਰੋਂ ਲੰਘਾਂਗੇ ਤਾਂ ਦੋਵਾਂ ਵਿਚਕਾਰ ਗੱਲਬਾਤ 'ਚ ਰੁਕਾਵਟ ਪੈਦਾ ਹੋ ਸਕਦੀ ਹੈ।
       ਪਤੀ ਤੇ ਪਤਨੀ
  ਜੇ ਕਿਸੇ ਥਾਂ ' ਤੇ ਕੋਈ ਪਤੀ ਪਤਨੀ ਖੜ੍ਹੇ ਜਾਂ ਬੈਠੇ ਹੋਣ ਤਾਂ ਉਨ੍ਹਾਂ ਦੇ ਵਿਚਕਾਰੋਂ ਨਹੀਂ ਲੰਘਣਾ ਚਾਹੀਦਾ। ਇਹ ਠੀਕ ਨਹੀਂ ਮੰਨਿਆ ਜਾਂਦਾ। ਅਜਿਹਾ ਕਰਨ ਨਾਲ ਪਤੀ ਪਤਨੀ ਦਾ ਇਕਾਂਤ ਭੰਗ ਹੁੰਦਾ ਹੈ । ਹੋ ਸਕਦਾ ਹੈ ਕੇ ਪਤੀ ਪਤਨੀ ਘਰ ਪਰਿਵਾਰ ਦੀ ਕਿਸੇ ਗੰਭੀਰ ਸਮੱਸਿਆ ' ਤੇ ਚਰਚਾ ਕਰ ਰਹੇ ਹੋਣ ਜਾਂ ਨਿੱਜੀ ਗੱਲਬਾਤ ਕਰ ਰਹੇ ਹੋਣ। ਇਸ ਤਰ੍ਹਾਂ ਸਾਡੇ ਕਾਰਨ ਉਨ੍ਹਾਂ ਦੇ ਨਿੱਜੀ ਪਲਾਂ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ ।
                ਹੱਲ ਤੇ ਬਲਦ
  ਕਿਤੇ ਹੱਲ ਤੇ ਬਲਦ ਇਕੱਠੇ ਨਜ਼ਰ ਆਉਣ ਤਾਂ ਉਨ੍ਹਾਂ ਦੇ ਵਿਚਕਾਰੋਂ ਨਾ ਲੰਘੋ। ਜੇ ਇਹਨਾਂ ਦੇ ਵਿਚਕਾਰੋਂ ਲੰਘਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ  ਸੱਟ ਲਗ ਸਕਦੀ ਹੈ।

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ